World

ਬ੍ਰਿਟੇਨ : ਲੋਨ ਵਿਵਾਦ ‘ਚ ਅਦਾਲਤ ਨੇ ਸਾਊਦੀ ਪ੍ਰਿੰਸ ਨੂੰ ਸੁਣਾਈ ਜੇਲ ਦੀ ਸਜ਼ਾ

ਲੰਡਨ — ਬ੍ਰਿਟੇਨ ਵਿਚ ਸਾਊਦੀ ਅਰਬ ਦੇ ਇਕ ਪ੍ਰਿੰਸ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪ੍ਰਿੰਸ ‘ਤੇ ਲੱਖਾਂ ਡਾਲਰਾਂ ਦਾ ਲੋਨ ਲੈਂਦੇ ਸਮੇਂ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਲੋਨ ਸਬੰਧੀ ਸਮਝੌਤੇ ਨੂੰ ਲੈ ਕੇ ਪ੍ਰਿੰਸ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਲੰਡਨ ਵਿਚ ਜੱਜ ਨੇ ਸ਼ੁੱਕਰਵਾਰ ਨੂੰ ਜੈਨ ਸਾਊਦੀ ਅਰਬ ਦੇ ਸਾਬਕਾ ਪ੍ਰਧਾਨ ਪ੍ਰਿੰਸ ਹੁਸਮ ਬਿਨ ਸੌਦ ਬਿਨ ਅਬਦੁੱਲਜ਼ੀਜ਼ ਅਲ ਸਾਊਦ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ । ਉਂਝ ਸੁਣਵਾਈ ਦੌਰਾਨ ਪ੍ਰਿੰਸ ਅਦਾਲਤ ਵਿਚ ਖੁਦ ਮੌਜੂਦ ਨਹੀਂ ਸਨ। ਉਸ ਦਾ ਕਹਿਣਾ ਹੈ ਕਿ ਲੋਨ ਮਾਮਲੇ ਦੀ ਸੁਣਵਾਈ ਸਾਊਦੀ ਅਰਬ ਵਿਚ ਹੋਣੀ ਚਾਹੀਦੀ ਹੈ।

ਇੱਥੇ ਦੱਸ ਦਈਏ ਕਿ ਪ੍ਰਿੰਸ ਅਤੇ ਕੁਵੈਤ ਮੋਬਾਇਲ ਆਪਰੇਟਰ ਵਿਚਕਾਰ ਸਾਲ 2010 ਤੋਂ ਇਕ ਲੋਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਲੰਡਨ ਕੋਰਟ ਨੇ ਪ੍ਰਿੰਸ ਨੂੰ 500 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਸੀ। ਭਾਵੇਂਕਿ ਪ੍ਰਿੰਸ ਨੇ ਬ੍ਰਿਟਿਸ਼ ਅਦਾਲਤ ਦੇ ਆਦੇਸ਼ਾਂ ਨੂੰ ਅਣਡਿੱਠਾ ਕੀਤਾ ਅਤੇ ਰਿਆਦ ਵਿਚ ਇਸ ਮਾਮਲੇ ਦੇ ਵਿਰੁੱਧ ਸੁਣਵਾਈ ਦੀ ਅਪੀਲ ਕੀਤੀ। ਜੱਜ ਰਿਚਰਡ ਜੈਕਬਸ ਨੇ ਸੁਣਵਾਈ ਵਿਚ ਕਿਹਾ ਸੀ ਕਿ ਪ੍ਰਿੰਸ ਨੇ ਇਹ ਫੈਸਲਾ ਲਿਆ ਹੈ ਉਹ ਕਿਸੇ ਵੀ ਤਰ੍ਹਾਂ ਬ੍ਰਿਟਿਸ਼ ਅਦਾਲਤ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਹਨ। ਪ੍ਰਿੰਸ ਨੂੰ ਜੇਲ ਦੀ ਸਜ਼ਾ ਉਦੋਂ ਕੱਟਣੀ ਪਵੇਗੀ, ਜਦੋਂ ਉਹ ਬ੍ਰਿਟੇਨ ਵਿਚ ਰਹਿਣਗੇ। ਰਿਆਦ ਵਿਚ ਪ੍ਰਿੰਸ ਹੁਸਮ ਦੇ ਵਕੀਲ ਯਾਸਲ ਅਲਮੇਸਡ ਨੇ ਕਿਹਾ ਕਿ ਇਹ ਵਿਵਾਦ ਬ੍ਰਿਟੇਨ ਦਾ ਨਹੀਂ ਹੈ। ਇਸ ਲਈ ਮਾਮਲੇ ਦੀ ਸੁਣਵਾਈ ਸਾਊਦੀ ਅਰਬ ਵਿਚ ਹੋਣੀ ਚਾਹੀਦੀ ਹੈ। ਅਲਮੇਸਡ ਨੇ ਜੇਲ ਦੀ ਸਜ਼ਾ ‘ਤੇ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਮੋਬਾਇਲ ਦੂਰਸੰਚਾਰ ਕੰਪਨੀ ਦੇ ਵਕੀਲ ਜੈਨ ਨੇ ਪ੍ਰਿੰਸ ਨੂੰ ਜੇਲ ਭੇਜਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਦਾਲਤ ਨੂੰ ਪ੍ਰਿੰਸ ‘ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।