World

ਬ੍ਰੈਗਜ਼ਿਟ ‘ਤੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਲੋੜ: ਸਾਦਿਕ ਖਾਨ

ਲੰਡਨ— ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬ੍ਰੈਗਜ਼ਿਟ ਨੂੰ ਲੈ ਕੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ 28 ਸੰਸਦੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲੇ ਸਮਝੌਤੇ ‘ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ।
ਪਾਕਿਸਤਾਨੀ ਮੂਲ ਦੇ ਲੇਬਰ ਪਾਰਟੀ ਦੇ ਨੇਤਾ ਨੇ ਇਕ ਅਖਬਾਰ ‘ਚ ਆਪਣੇ ਲੇਖ ‘ਚ ਲਿਖਿਆ,”ਮੁੜ ਰਾਇਸ਼ੁਮਾਰੀ ਕਰਵਾ ਕੇ ਜਨਤਾ ਦਾ ਵਿਚਾਰ ਜਾਨਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਕਿਸੇ ਸਮਝੌਤੇ ਦੇ ਤਹਿਤ ਈ. ਯੂ. ‘ਚ ਰਹਿਣ ਜਾਂ ਬਗੈਰ ਕਿਸੇ ਸਮਝੌਤੇ ਦੇ ਈ. ਯੂ. ਤੋਂ ਬਾਹਰ ਨਿਕਲਣ ‘ਚ ਕਿਸ ਦੇ ਪੱਖ ‘ਚ ਹਨ। ਬ੍ਰੈਗਜ਼ਿਟ ਭਾਵ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਨੂੰ ਛੇ ਮਹੀਨੇ ਰਹਿ ਗਏ ਹਨ ਪਰ ਅਜੇ ਵੀ ਈ. ਯੂ. ਨਾਲ ਹੋਣ ਵਾਲਾ ਸਮਝੌਤਾ ‘ਬੈਡ ਡੀਲ’ ਅਤੇ ‘ਨੋ ਡੀਲ’ ਦੇ ਵਿਚਕਾਰ ਲਟਕ ਰਿਹਾ ਹੈ। ਇਨ੍ਹਾਂ ‘ਚ ਕੋਈ ਵੀ ਸਥਿਤੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਜੋ ਬ੍ਰੈਗਜ਼ਿਟ ਲਈ ਹੋਈ ਰਾਇਸ਼ੁਮਾਰੀ ਦੌਰਾਨ ਕੀਤੀ ਗਈ ਸੀ।”
ਸਰਕਾਰ ਦੇ ਰਵੱਈਏ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਟੂਟਿੰਗ ਤੋਂ ਸੰਸਦ ਮੈਂਬਰ ਰਹਿ ਚੁੱਕੇ ਖਾਨ ਨੇ ਕਿਹਾ,”ਸਮਝੌਤੇ ਨੂੰ ਲੈ ਕੇ ਸਰਕਾਰ ਕਈ ਸ਼ੱਕਾਂ ਅਤੇ ਵਿਰੋਧਾਂ ਦਾ ਸਾਹਮਣਾ ਕਰ ਰਹੀ ਹੈ। ਇਸ ਨਾਲ ਲੰਡਨ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ। ਸਰਕਾਰ ਰਾਸ਼ਟਰੀ ਹਿੱਤ ਨੂੰ ਰਾਜਨੀਤੀ ਦੇ ਉੱਪਰ ਰੱਖਣ ‘ਚ ਅਸਫਲ ਰਹੀ ਹੈ।