World

ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਕਾਨੂੰਨੀ ਚੁਣੌਤੀ ਦੇਣ ਵਾਲੀ ਭਾਰਤੀ ਮਹਿਲਾ ਨੇ ਜਾਰੀ ਕੀਤਾ ਐਡੀਸ਼ਨ

ਲੰਡਨ — ਸੰਸਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਰੋਕਣ ਲਈ ਜਿਸ ਭਾਰਤੀ ਮੂਲ ਦੀ ਮਹਿਲਾ ਪ੍ਰਚਾਰਕ ਨੇ ਚੁਣੌਤੀ ਦਿੱਤੀ ਸੀ ਉਸ ਨੇ ਆਪਣਾ ਐਡੀਸ਼ਨ ਜਾਰੀ ਕੀਤਾ ਹੈ। ਇਸ ਐਡੀਸ਼ਨ ਵਿਚ ਗੀਨਾ ਮਿੱਲਰ ਨੇ ਆਪਣੀ ਜੀਵਨ ਯਾਤਰਾ ਦੇ ਬਾਰੇ ਵਿਚ ਲਿਖਿਆ ਹੈ, ਜਿਸ ਵਿਚ ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਵੱਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਦਾ ਵੀ ਜ਼ਿਕਰ ਹੈ।

ਗੀਨਾ ਨਾਦਿਰ ਸਿੰਘ ਮਤਲਬ ਗੀਨਾ ਮਿੱਲਰ ਦਾ ਜਨਮ ਗੁਯਾਨਾ ਵਿਚ ਸਾਬਕਾ ਅਟਾਰਨੀ ਜਨਰਲ ਦੂਦਨਾਥ ਸਿੰਘ ਦੇ ਘਰ ਹੋਇਆ। ਗੀਨਾ ਮਿੱਲਰ ਦਾ ਕਹਿਣਾ ਹੈ ਕਿ ਉਸ ਵਿਚ ਲੜਾਈ ਲੜਨ ਦਾ ਜਨੂੰਨ ਆਪਣੇ ਪਿਤਾ ਤੋਂ ਆਇਆ ਹੈ। ਉਸ ਦੀ ਇਸ ਕਿਤਾਬ ਦਾ ਨਾਮ ‘ਰਾਈਜ਼’ ਹੈ। ਇਸ ਹਫਤੇ ਬ੍ਰਿਟੇਨ ਵਿਚ ਗਿਨਾ ਦੀ ਇਸ ਕਿਤਾਬ ਦਾ ਲੋਕ ਅਰਪਣ ਹੋਇਆ। ਗੀਨਾ ਮਿੱਲਰ ਅਸਲ ਵਿਚ ਨਿਵੇਸ਼ ਫੰਡ ਮੈਨੇਜਰ ਹੈ। ਇੱਥੇ ਦੱਸਣਯੋਗ ਹੈ ਕਿ ਸੰਸਦੀ ਇਜਾਜ਼ਤ ਦੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਸ਼ੁਰੂ ਕਰਨ ਕਾਰਨ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਵਿਰੁੱਧ ਕਾਨੂੰਨੀ ਲੜਾਈ ਦਾ ਉਹ ਵੱਡਾ ਚਿਹਰਾ ਬਣ ਗਈ ਸੀ। ਉਸ ਦੀ ਇਹ ਲੜਾਈ ਸਫਲ ਰਹੀ ਸੀ।