Menu

ਬੰਗਲਾਦੇਸ਼ ‘ਚ ਰੋਹਿੰਗਿਆ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਭੇਜੇਗਾ ਭਾਰਤ

ਢਾਕਾ— ਭਾਰਤ ਵੀਰਵਾਰ ਨੂੰ ਰੋਹਿੰਗਿਆ ਮੁਸਲਮਾਨਾਂ ਲਈ ਮਨੁੱਖੀ ਰਾਹਤ ਸਮੱਗਰੀ ਬੰਗਲਾਦੇਸ਼ ਭੇਜਣ ਜਾ ਰਿਹਾ ਹੈ। ਢਾਕਾ ਵੱਲੋਂ ਨਵੀਂ ਦਿੱਲੀ ਤੋਂ ਮਿਆਂਮਾਰ ਤੋਂ ਹਿੰਸਾ ਕਾਰਨ ਭੱਜ ਕੇ ਆਏ ਰੋਹਿੰਗਿਆ ਮੁਸਲਮਾਨਾਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਤੋਂ ਬਾਅਦ ਭਾਰਤ ਨੇ ਇਹ ਫੈਸਲਾ ਲਿਆ ਹੈ।
ਨਵੀਂ ਦਿੱਲੀ ‘ਚ ਬੰਗਲਾਦੇਸ਼ ਹਾਈ ਕਮਿਸ਼ਨ ਸੈਯਲ ਮੁਅੱਜ਼ਮ ਅਲੀ ਨੇ ਪਿਛਲੇ ਹਫਤੇ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਸੀ ਅਤੇ ਰੋਹਿੰਗਿਆ ਮਾਮਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਸੀ। ਭਾਰਤੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਜਹਾਜ਼ ਵੀਰਵਾਰ ਨੂੰ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਲੈ ਕੇ ਬੰਗਲਾਦੇਸ਼ ਪਹੁੰਚੇਗਾ। ਜਹਾਜ਼ ਸਵੇਰੇ 11 ਵਜੇ ਚਿਟਗਾਓ ਹਵਾਈ ਅੱਡੇ ‘ਤੇ ਉਤਰੇਗਾ।
ਢਾਕਾ ‘ਚ ਭਾਰਤੀ ਹਾਈ ਕਮਿਸ਼ਨ ਹਰਸ਼ਵਰਧਨ ਸ਼ਿਰੰਗਲਾ ਰਾਹਤ ਸਮੱਗਰੀ ਨੂੰ ਬੰਗਲਾਦੇਸ਼ ਦੇ ਸੜਕ ਆਵਾਜਾਈ ਅਤੇ ਪੁਲ ਮੰਤਰੀ ਅਤੇ ਆਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਵਾਰ ਨੂੰ ਸੌਂਪਿਆ ਜਾਵੇਗਾ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ 25 ਅਗਸਤ ਤੋਂ 379000 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਮਿਆਂਮਾਰ ਦੇ ਰਾਖਿਨੇ ਤੋਂ ਭੱਜ ਕੇ ਬੰਗਲਾਦੇਸ਼ ਪਹੁੰਚੇ ਹਨ।