Menu

ਬੱਚਾ ਚੋਰੀ ਕਰਨ ਖਾਤਰ ਗੁਆਂਢੀਆਂ ਨੇ ਕੱਟਿਆ ਗਰਭਵਤੀ ਔਰਤ ਦਾ ਪੇਟ

ਵਾਸ਼ਿੰਗਟਨ— ਉੱਪਰ ਦਿੱਤੀ ਤਸਵੀਰ ਉਸ ਗਰਭਵਤੀ ਔਰਤ ਦੀ ਹੈ ਜੋ 9 ਅਗਸਤ ਤੋਂ ਲਾਪਤਾ ਸੀ। ਇਸ ਔਰਤ ਦੀ ਲਾਸ਼ ਨਦੀ ਵਿਚ ਤੈਰਦੇ ਇਕ ਬੈਗ ਵਿਚੋਂ ਬਰਾਮਦ ਕੀਤੀ ਗਈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ‘ਤੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਜਾਂਚ ਮੁਤਾਬਕ ਹਮਲਾਵਰ ਇਸ ਔਰਤ ਦਾ ਪੇਟ ਕੱਟ ਕੇ ਉਸ ਦਾ 8 ਮਹੀਨੇ ਦਾ ਬੱਚਾ ਚੋਰੀ ਕਰ ਕੇ ਲੈ ਗਏ।
ਇਹ ਵਾਰਦਾਤ ਅਮਰੀਕਾ ਦੇ ਉੱਤਰੀ ਡਕੋਟਾ ਦੇ ਰੈੱਡ ਰੀਵਰ ਦੀ ਹੈ। ਇੱਥੇ 22 ਸਾਲ ਦੀ ਗਰਭਵਤੀ ਔਰਤ ਪ੍ਰਤੀ ਬੇਰਹਿਮੀ ਦਿਖਾਉਂਦੇ ਹੋਏ ਗਰਭ ਹਮਲਾਵਰਾਂ ਨੇ ਪਹਿਲਾਂ ਉਸ ਦਾ ਪੇਟ ਕੱਟਿਆ ਅਤੇ ਫਿਰ ਉਸ ਦਾ 8 ਮਹੀਨੇ ਦਾ ਬੱਚਾ ਕੱਢ ਕੇ ਲੈ ਗਏ।
ਇਕ ਅੰਗਰੇਜੀ ਅਖਬਾਰ ਮੁਤਾਬਕ 22 ਸਾਲਾ ਸਵਾਨਾ ਦੀ ਲਾਸ਼ ਨਦੀ ਵਿਚ ਤੈਰਦੇ ਇਕ ਬੈਗ ਅੰਦਰੋਂ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਗਰਭ ਹਮਲਾਵਰਾਂ ਦੇ ਹਮਲੇ ਕਾਰਨ ਹੀ ਸਵਾਨਾ ਦੀ ਹੱਤਿਆ ਹੋਈ ਹੈ। ਇਸ ਸਿਲਸਿਲੇ ਵਿਚ ਸ਼ੱਕ ਦੇ ਆਧਾਰ ‘ਤੇ ਪਹਿਲਾਂ ਪੁਲਸ ਨੇ ਸਵਾਨਾ ਦੇ ਗੁਆਂਢੀਆਂ ਤੋਂ ਪੁੱਛ-ਗਿੱਛ ਕੀਤੀ।
ਪੁੱਛ-ਗਿੱਛ ਦੌਰਾਨ ਪੁਲਸ ਨੂੰ ਸ਼ੱਕ ਹੋਇਆ ਕਿ ਸਵਾਨਾ ਦਾ ਕਾਤਿਲ ਅਤੇ ਉਸ ਦਾ ਬੱਚਾ ਚੁਰਾਉਣ ਵਾਲੇ ਉਸ ਦੇ ਗੁਆਂਢੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਹੀ ਇਕ ਬੱਚੇ ਦਾ ਜਨਮ ਹੋਇਆ ਸੀ। ਪੁਲਸ ਨੇ ਜਦੋਂ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਇਆ ਤਾਂ ਪਤਾ ਚੱਲਿਆ ਕਿ ਇਹ ਬੱਚਾ ਸਵਾਨਾ ਦਾ ਹੀ ਸੀ।
ਇਸ ਮਗਰੋਂ ਪੁਲਸ ਨੇ ਸਵਾਨਾ ਦੇ ਗੁਆਂਢੀ ਲਿਨ ਕਰੂ ਅਤੇ ਵਿਲੀਅਮ ਹੈਨਰੀ ਹੋਹੇਨ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਅਖੀਰੀ ਵਾਰੀ ਸਵਾਨਾ ਨੂੰ ਆਪਣੇ ਫਲੈਟ ਵਿਚ ਜਾਂਦੇ ਹੋਏ ਦੇਖਿਆ ਗਿਆ ਸੀ। ਇਸ ਮਗਰੋਂ ਉਹ ਲਾਪਤਾ ਹੋ ਗਈ ਸੀ। ਇਸ ਕੇਸ ਵਿਚ ਪੁਲਸ ਸਵਾਨਾ ਦੇ ਗੁਆਂਢੀਆਂ ਸਮੇਤ ਹੋਰ 2 ਲੋਕਾਂ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਅੱਗੇ ਦੀ ਜਾਂਚ ਕਰ ਰਹੀ ਹੈ।