World

ਭਾਰਤੀ ਮੂਲ ਦੇ ਕਰਮਚਾਰੀ ਨੂੰ ਅਮਰੀਕੀ ਕੰਪਨੀ ਦੇਵੇਗੀ 100,000 ਡਾਲਰ ਦਾ ਮੁਆਵਜ਼ਾ

ਵਾਸ਼ਿੰਗਟਨ — ਇਕ ਅਮਰੀਕੀ ਕੰਪਨੀ ਨੇ ਆਪਣੇ ਇੱਥੇ ਕੰਮ ਕਰਦੇ ਭਾਰਤੀ ਮੂਲ ਦੇ ਕਰਮਚਾਰੀ ਅਸ਼ੋਕ ਪਾਈ ਨੂੰ ਬਰਖਾਸਤ ਕਰ ਦਿੱਤਾ ਸੀ। ਅਸਲ ਵਿਚ ਪਾਈ ਨੇ ਆਪਣੇ ਅਪਾਹਜ਼ ਬੇਟੇ ਦੀ ਦੇਖਭਾਲ ਲਈ ਟਰਾਂਸਫਰ ਕੀਤੇ ਜਾਣ ਦੀ ਮੰਗ ਕੀਤੀ ਸੀ। ਭਾਰਤੀ ਮੂਲ ਦੇ ਇਕ ਕਰਮਚਾਰੀ ਨੇ ਅਮਰੀਕਾ ਦੀ ਇਸ ਕੰਪਨੀ ‘ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ। ਹੁਣ ਉਸ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮੁਕੱਦਮੇ ਦੇ ਨਿਪਟਾਰੇ ਲਈ ਅਮਰੀਕਾ ਦੀ ਇਹ ਕੰਪਨੀ 100,000 ਡਾਲਰ ਦਾ ਮੁਆਵਜ਼ਾ ਦੇਵੇਗੀ।
ਅਸ਼ੋਕ ਪਾਈ ਫੈਡਰਲ ਠੇਕੇਦਾਰ ਕੈਂਬਰ ਕਾਰਪੋਰੇਸ਼ਨ ਵਿਚ ਕੰਮ ਕਰਦੇ ਸਨ ਅਤੇ ਕੰਪਨੀ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਅਮਰੀਕੀ ਸਮਾਨ ਰੁਜ਼ਗਾਰ ਅਵਸਰ ਕਮਿਸ਼ਨ (ਈ.ਈ.ਓ.ਸੀ.) ਨੇ ਕਿਹਾ ਕਿ ਪਾਈ ਨੂੰ ਉਨ੍ਹਾਂ ਦੇ ਬੇਟੇ ਲਈ ਮੈਡੀਕਲ ਹਾਲਤ ਦੇ ਆਧਾਰ ‘ਤੇ ਟਰਾਂਸਫਰ ਨਾ ਦੇ ਕੇ ਕੈਂਬਰ ਨੇ ਫੈਡਰਲ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੈਂਬਰ ਏਜੰਸੀ ਵੱਲੋਂ ਦਾਇਰ ਮੁਕੱਦਮੇ ਦੇ ਨਿਪਟਾਰੇ ਲਈ 100,000 ਡਾਲਰ ਦੀ ਰਾਸ਼ੀ ਅਤੇ ਹੋਰ ਰਾਹਤ ਮੁਹੱਈਆ ਕਰਾਉਣ ‘ਤੇ ਸਹਿਮਤ ਹੋ ਗਿਆ। ਈ.ਈ.ਓ.ਸੀ. ਮੁਤਾਬਕ ਪਾਈ ਦੇ ਬੇਟੇ ਨੂੰ ਬਚਪਨ ਵਿਚ ਹੋਏ ਇਕ ਕਾਰ ਹਾਦਸੇ ਵਿਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਸਰੀਰਕ ਰੂਪ ਵਿਚ ਅਸਮਰਥ ਹੈ। ਪਾਈ ਨੇ ਆਪਣੇ ਬੇਟੇ ਦੇ ਘਰ ਨੇੜੇ ਕੰਮ ਕਰਨ ਲਈ ਟਰਾਂਸਫਰ ਦੀ ਮੰਗ ਕੀਤੀ ਸੀ ਅਤੇ ਉਸ ਦੀ ਦੇਖਭਾਲ ਲਈ ਛੁੱਟੀ ਦੀ ਮੰਗ ਕੀਤੀ ਸੀ ਪਰ ਕੰਪਨੀ ਨੇ ਉਨ੍ਹਾਂ ਨੁੰ ਬਰਖਾਸਤ ਕਰ ਦਿੱਤਾ।