World

ਭਾਰਤ ਤੇ ਰੂਸ ਵਿਚਕਾਰ ਦੁਵੱਲੀ ਗੱਲਬਾਤ ਇਤਿਹਾਸਕ ਮੌਕਾ : ਮੋਦੀ

ਵਲਾਦੀਵੋਸਤਕ (ਰੂਸ)
ਰੂਸ ਦੇ ਦੋ ਰੋਜ਼ਾ ਦੌਰੇ ਉਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ 36 ਘੰਟੇ ਠਹਿਰਣਗੇ। ਇਸ ਦੌਰਾਨ ਉਹ 5 ਸਤੰਬਰ ਨੂੰ ਪੰਜਵੇਂ ਆਰਥਿਕ ਫੋਰਮ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ।
ਉਨ੍ਹਾਂ ਦੇ ਰੂਸ ਪਹੁੰਚਣ ਉਤੇ ਰੂਸੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਾ ਭਰਵਾਂ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਿਪ ਦੀ ਸਵਾਰੀ ਕੀਤੀ। ਇਸ ਮੌਕੇ ਹੋਈ ਦੋਵਾਂ ਆਗੂ ਦੀ ਗੱਲਬਾਤ ਵਿਚ ਜਹਾਜ਼ ਨਿਰਮਾਣ ਵਿਚ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਉਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਨੇ ਵਫਦ ਪੱਧਰੀ ਗੱਲਬਾਤ ਕੀਤੀ। ਇਸ ਦੌਰਾਨ ਮੰਤਰੀ ਮੰਤਰੀ ਨੇ ਕਿਹਾ ਕਿ ਦੁਵੱਲੀ ਗੱਲਬਾਤ ਦੋਵੇਂ ਦੇਸ਼ਾਂ ਲਈ ਇਤਿਹਾਸਕ ਮੌਕਾ ਹੈ।