Menu

ਭੜਕੀ ਸ਼ਿਵ ਸੈਨਾ, ਕਿਹਾ- ਖੁਦ ਪਾਕਿ ਕਿਉਂ ਨਹੀਂ ਚੱਲੇ ਜਾਂਦੇ ਸਲਮਾਨ

ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਪਾਕਿਸਤਾਨੀ ਕਲਾਕਾਰਾਂ ਦਾ ਸਾਥ ਦੇ ਕੇ ਸ਼ਿਵ ਸੈਨਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਸਲਮਾਨ ਖਾਨ ਦੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਨੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਮਨੀਸ਼ਾ ਕਯਾਂਦੇ ਨੇ ਕਿਹਾ ਕਿ ਜੇਕਰ ਸਲਮਾਨ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਖੁਦ ਵੀ ਪਾਕਿਸਤਾਨ ਵੱਲ ਪਲਾਇਨ ਕਰ ਜਾਣ।
ਸ਼ਿਵ ਸੈਨਾ ਨੇਤਾ ਸੁਭਾਸ਼ ਦੇਸਾਈ ਦਾ ਕਹਿਣਾ ਹੈ ਕਿ ਸਲਮਾਨ ਇਸ ਬਾਰੇ ਕੁਝ ਬੋਲਣ ਤੋਂ ਪਹਿਲਾਂ ਆਪਣੇ ਪਿਤਾ ਸਲੀਮ ਖਾਨ ਤੋਂ ਪੁੱਛ ਲੈਣ। ਉੱਥੇ ਹੀ ਸ਼ਿਵ ਸੈਨਾ ਸੰਸਦ ਮੈਂਬਰ ਅਰਵਿੰਦ ਰਾਵਤ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ‘ਚ ਕਲਾਕਾਰਾਂ ਦੀ ਕਮੀ ਨਹੀਂ ਤਾਂ ਪਾਕਿਸਤਾਨ ਤੋਂ ਦਰਾਮਦ (ਇਮਪੋਰਟ) ਕਿਉਂ ਕਰਨਾ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਭਾਰਤ ‘ਚ ਕੰਮ ਕਰ ਰਹੇ ਪਾਕਿਸਤਾਨੀ ਕਲਾਕਾਰਾਂ ਦੇ ਖਿਲਾਫ ਜਾਰੀ ਮੁਹਿੰਮ ‘ਤੇ ਸ਼ੁੱਕਰਵਾਰ ਨੂੰ ਆਪਣੀ ਪ੍ਰਤੀਕਿਰਿਆ ‘ਚ ਕਿਹਾ ਕਿ ਗੁਆਂਢੀ ਦੇਸ਼ ਦੇ ਕਲਾਕਾਰ ਅੱਤਵਾਦੀ ਨਹੀਂ ਹਨ। ਸਲਮਾਨ ਨੇ ਕਿਹਾ,”ਉਹ ਕਲਾਕਾਰ ਹਨ। ਤੁਸੀਂ ਕੀ ਸੋਚਦੇ ਹੋ? ਕੀ ਕਲਾਕਾਰ ਅੱਤਵਾਦੀ ਹੁੰਦੇ ਹਨ?