Menu

ਮਣੀਪੁਰ ਦੀ ਰਾਜਪਾਲ ਨੇ ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇਣ ਨੂੰ ਕਿਹਾ

ਇੰਫਾਲ— ਮਣੀਪੁਰ ਦੀ ਰਾਜਪਾਲ ਨਜਮਾ ਹੇਪਤੁੱਲਾ ਨੇ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਨੂੰ ਤੁਰੰਤ ਅਸਤੀਫਾ ਦੇਣ ਨੂੰ ਕਿਹਾ ਹੈ ਤਾਂਕਿ ਅਗਲੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਰਾਜਭਵਨ ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਇਬੋਬੀ ਸਿੰਘ ਨੇ ਉੱਪ ਮੁੱਖ ਮੰਤਰੀ ਗਾਇਖਮਗਮ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਟੀ. ਐੱਨ. ਹੋਕਿਪ ਦੇ ਨਾਲ ਐਤਵਾਰ ਦੀ ਰਾਤ ਨੂੰ ਰਾਜਪਾਲ ਨਾਲ ਮੁਲਾਕਾਤ phentermine ਕੀਤੀ ਸੀ। ਰਾਜਪਾਲ ਨੇ ਸਿੰਘ ਨੂੰ ਤੁਰੰਤ ਅਸਤੀਫਾ ਦੇਣ ਲਈ ਕਿਹਾ ਤਾਂਕਿ ਉਹ ਸਰਕਾਰ ਗਠਨ ਦੀ ਪ੍ਰਕਿਰਿਆ ਸ਼ੁਰੂ ਸਕਣ। ਸੂਤਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਜਦੋਂ ਤੱਕ ਮੌਜੂਦਾ ਮੁੱਖ ਮੰਤਰੀ ਅਸੀਤਫਾ ਨਹੀਂ ਦੇ ਦਿੰਦੇ ਹਨ, ਉਦੋਂ ਤੱਕ ਅਗਲੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕਦੀ ਹੈ। ਮੁਲਾਕਾਤ ਦੌਰਾਨ ਇਬੋਬੀ ਸਿੰਘ ਨੇ ਕਾਂਗਰਸ ਦੇ 28 ਵਿਧਾਇਕਾਂ ਦੀ ਸੂਚੀ ਦਿਖਾ ਕੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਉਨ੍ਹਾਂ ਨੇ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ) ਦੇ ਚਾਰ ਵਿਧਾਇਕਾਂ ਦੇ ਸਮਰਥਨ ਦਾ ਵੀ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਧਾਰਨ ਕਾਗਜ਼ ‘ਤੇ ਐੱਨ. ਪੀ. ਪੀ. ਦੇ ਚਾਰ ਵਿਧਾਇਕਾਂ ਦਾ ਨਾਂ ਦੇਖ ਕੇ ਹੇਪਤੁੱਲਾ ਨੇ ਇਬੋਬੀ ਸਿੰਘ ਨੂੰ ਐੱਨ. ਪੀ. ਪੀ. ਪ੍ਰਧਾਨ ਅਤੇ ਵਿਧਾਇਕਾਂ ਨੂੰ ਲਿਆਉਣ ਨੂੰ ਕਿਹਾ। ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਕਿਹਾ ਕਿ ਦਾਅਵੇ ਨੂੰ ਕਰਾਸ ਚੈੱਕ ਕਰਨਾ ਉਨ੍ਹਾਂ ਦਾ ਕੰਮ ਹੈ ਅਤੇ ਉਹ ਸਾਧਾਰਨ ਕਾਗਜ਼ ਦੇ ਟੁਕੜੇ ਨੂੰ ਸਮਰਥਨ ਪੱਤਰ ਦੇ ਤੌਰ ‘ਤੇ ਸਵੀਕਾਰ ਨਹੀਂ ਕਰੇਗੀ ਜਦੋਂ ਤੱਕ ਉਹ ਐੱਨ. ਪੀ. ਪੀ. ਦੇ ਵਿਧਾਇਕਾਂ ਨਾਲ ਮਿਲ ਨਹੀਂ ਲੈਂਦੀ। ਭਾਜਪਾ ਲੀਡਰਸ਼ਿੱਪ ਨੇ ਆਪਣੇ 21 ਵਿਧਾਇਕ, ਐੱਨ. ਪੀ. ਪੀ.ਚਾਰ ਵਿਧਾਇਕਾਂ, ਕਾਂਗਰਸ ਦੇ ਇਕ, ਲੋਜਪਾ ਦੇ ਇਕ ਅਤੇ ਤ੍ਰਿਣਮੂਲ ਦੇ ਇਕ ਵਿਧਾਇਕ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਭਾਜਪਾ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕੋਲ 60 ਮੈਂਬਰੀ ਵਿਧਾਨ ਸਭਾ ‘ਚ 32 ਦਾ ਸਮਰਥਨ ਹੈ।