India News

ਮਮਤਾ ਨੇ ਕੋਲਕਾਤਾ ਦੇ ਗੁਰਦੁਆਰੇ ਮੱਥਾ ਟੇਕਿਆ, ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ

ਨਵੀਂ ਦਿੱਲੀ, 4 ਮਈ

ਪੱਛਮੀ ਬੰਗਾਲ ਦੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਵਾਲੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਭਵਾਨੀਪੁਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਾਏ। ਕੋਲਕਾਤਾ ’ਚ ਪੰਜਾਬੀ ਭਾਈਚਾਰਾ ਟਰਾਂਸਪੋਰਟ ਕਾਰੋਬਾਰ ’ਚ ਭਾਰੂ ਹੈ। ਭਵਾਨੀਪੁਰ ਸਿੱਖਾਂ ਦਾ ਗੜ੍ਹ ਹੈ, ਜਿੱਥੇ 80 ਹਜ਼ਾਰ ਤੋਂ ਵੱਧ ਪੰਜਾਬ ਨਾਲ ਸਬੰਧਤ ਹਨ। ਮਮਤਾ ਨੇ ਇਸ ਗੁਰਦੁਆਰੇ ਨੇੜੇ ਗੁਰੂ ਗੋਬਿੰਦ ਸਿੰਘ ਦੇ ਨਾਂ ‘ਤੇ ਗੇਟ ਬਣਾਉਣ ਦੀ ਮਨਜ਼ੂਰੀ ਛੇ ਮਹੀਨੇ ਪਹਿਲਾਂ ਹੀ ਦੇ ਦਿੱਤੀ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੋਲਕਾਤਾ ਵਿਚ ਰੈਲੀਆਂ ’ਚ ਹਿੱਸਾ ਲੈਣ ਕੇ ‘ਭਾਜਪਾ ਨੂੰ ਵੋਟ ਨਾਂ ਦਾ ਸੱਦਾ ਦਿੱਤਾ ਸੀ