India News Punjab News

ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

ਚੰਡੀਗੜ੍ਹ– ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਕਪਤਾਨ ਅਤੇ ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਮੋਹਾਲੀ ਦੇ ਇਕ ਹਸਪਤਾਲ ਵਿਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਹ ਪਿਛਲੇ ਮਹੀਨੇ ਤੋਂ ਇਸ ਬੀਮਾਰੀ ਦੀ ਲਪੇਟ ‘ਚ ਸੀ। ਉਹ 85 ਸਾਲ ਦੀ ਸੀ ਅਤੇ ਉਸਦੇ ਪਰਿਵਾਰ ‘ਚ ਪਤੀ, ਇਕ ਬੇਟਾ ਅਤੇ ਤਿੰਨ ਬੇਟੀਆਂ ਹਨ। 

 

ਮਿਲਖਾ ਸਿੰਘ ਦੇ ਪਰਿਵਾਰ ਦੇ ਬੁਲਾਰਾ ਵਲੋਂ ਇਕ ਜਾਰੀ ਬਿਆਨ ‘ਚ ਕਿਹਾ ਗਿਆ- ਸਾਨੂੰ ਇਹ ਦੱਸਦੇ ਬਹੁਤ ਦੁਖ ਹੋ ਰਿਹਾ ਹੈ ਕਿ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਦਾ ਕੋਵਿਡ-19 ਦੇ ਵਿਰੁੱਧ ਬਹਾਦੁਰੀ ਨਾਲ ਲੜਨ ਤੋਂ ਬਾਅਦ ਅੱਜ ਸ਼ਾਮ ਚਾਰ ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਮਿਲਖਾ ਪਰਿਵਾਰ ਦੀ ਰੀੜ ਦੀ ਹੱਡੀ ਦੀ ਤਰ੍ਹਾ ਸੀ। ਇਹ ਦੁਖਦ ਹੈ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਅਜੇ ਵੀ ਆਈ. ਸੀ. ਯੂ. (ਚੰਡੀਗੜ੍ਹ ‘ਚ ਪੀ. ਜੀ. ਆਈ.) ‘ਚ ਦਾਖਲ ਹਨ।