India News

ਮੁੰਬਈ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਮੌਤਾਂ

ਮੁੰਬਈ, 26 ਮਾਰਚ

ਮੁੰਬਈ ਦੇ ਮਾਲ ਵਿਚ ਸਥਿਤ ਹਸਪਤਾਲ ਵਿਚ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਭੰਡੂਪ ਖੇਤਰ ਵਿਚ ਸਥਿਤ ਡ੍ਰੀਮਜ਼ ਮਾਲ ਇਮਾਰਤ ਦੇ ਸਨਰਾਈਜ਼ ਹਸਪਤਾਲ ਵਿਚ ਅੱਧੀ ਰਾਤ ਤੋਂ ਤੁਰੰਤ ਬਾਅਦ ਲੱਗੀ। ਤਕਰੀਬਨ 70 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।