World

ਮੈਕਸੀਕੋ ਦੀਵਾਰ ਵਿਵਾਦ : ਅਮਰੀਕਾ `ਚ ਰਾਸ਼ਟਰੀ ਐਮਰਜੈਂਸੀ ਲਗਾਉਣਾ ਲਗਭਗ ਤੈਅ

ਵਾਸਿੰਗਟਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ-ਮੈਕਸੀਕੋ ਸਰਹੱਦ `ਤੇ ਦੀਵਾਰ ਨੂੰ ਲੈ ਕੇ ਉਹ ਨਿਸ਼ਚਿਤ ਤੌਰ `ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕੋ ਸਰਹੱਦ `ਤੇ ਟੈਕਸਾਸ ਪ੍ਰਾਂਤ ਦੇ ਮੈਕੲਲੇਨ ਸ਼ਹਿਰ ਦੇ ਦੌਰੇ ਦੌਰਾਨ ਇਹ ਟਿੱਪਣੀ ਕੀਤੀ।
ਟਰੰਪ ਦੀਵਾਰ ਦੇ ਨਿਰਮਾਣ ਲਈ ਪੰਜ ਅਰਬ ਅਮਰੀਕੀ ਡਾਲਰ ਦੀ ਮੰਗ ਲਈ ਲਗਾਤਾਰ ਆਵਾਜ ਉਠਾ ਰਿਹਾ ਹੈ। ਟਰੰਪ ਪਿਛਲੇ ਹਫਤੇ ਤੋਂ ਹੀ ਅਮਰੀਕਾ-ਮੈਕਸੀਕੋ ਸਰਹੱਦ `ਤੇ ਦੀਵਾਰ ਨਿਰਮਾਣ ਲਈ ਫੰਡ ਨਾ ਮਿਲਣ `ਤੇ ਦੇਸ਼ `ਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ।
ਅਮਰੀਕਾ ਮੈਕਸੀਕੋ ਸੀਮਾ ਵਿਵਾਦ `ਤੇ ਟਰੰਪ ਅਤੇ ਡੇਮੋਕਰੇਟਸ ਵਿਚਕਾਰ ਟਕਰਾਅ ਬਣਿਆ ਹੋਇਆ ਹੈ ਅਤੇ ਇਸੇ ਕਾਰਨ ਅਮਰੀਕਾ `ਚ 21 ਦਿਨ ਤੋਂ ਅੰਸਿ਼ਕ ਕੰਮਬੰਦੀ ਜਾਰੀ ਹੈ। ਟਰੰਪ ਅਤੇ ਡੈਮੋਕਰੇਟਸ ਵਿਚਕਾਰ ਪੈਦਾ ਹੋਏ ਇਸ ਟਕਰਾਅ ਦਾ ਕੋਈ ਹੱਲ ਦਿਖਾਈ ਨਹੀਂ ਦੇ ਰਿਹਾ। ਵਾਈਟ ਹਾਉਸ ਦੇ ਵਕੀਲ ਸਿਪੋਲੋਨੇ ਵੀ ਟਰੰਪ ਨਾਲ ਸੀਮਾ ਦੌਰੇ `ਤੇ ਗਏ। ਅਮਰੀਕੀ ਰਾਸਟਰਪਤੀ ਦਫ਼ਤਰ ਦੇ ਵਕੀਲ ਰਾਸ਼ਟਰੀ ਦੀਵਾਰ ਨਿਰਮਾਣ ਨੂੰ ਲੈ ਕੇ ਐਮਰਜੈਂਸੀ ਐਲਾਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਨੁੰ ਨਿਰਧਾਰਤ ਕਰਨ `ਚ ਲਗਿਆ ਹੋਇਆ ਹੈ।