Menu

ਮੋਦੀ ਦੇ ਡਿਜ਼ਿਟਲ ਇੰਡੀਆ ਦਾ ਅਸਰ, ਪਹਿਲੀ ਵਾਰ 31 ਲੜਕੀਆਂ ਦਾ ਹੋਇਆ ਕੈਸ਼ਲੈੱਸ ਵਿਆਹ

ਸ਼੍ਰੀਗੰਗਾਨਰਗ— ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਪਦਮਪੁਰ ਰੋਡ ਸਥਿਤ ਧਨ-ਧਨ ਬਾਬਾ ਦੀਪ ਸਿੰਘ ਸੇਵਾ ਕਮੇਟੀ ਨੇ 31 ਲੜਕੀਆਂ ਦਾ ਸਮੂਹਿਕ ਵਿਆਹ ਕੀਤਾ। ਇਸ ਵਿਆਹ ਦੀ ਖਾਸ ਗੱਲ ਇਹ ਰਹੀ ਕਿ ਪੂਰਾ ਆਯੋਜਨ ਕੈਸ਼ਲੈੱਸ ਰਿਹਾ। ਇਸ ‘ਚ ਇਕ ਵੀ ਰੁਪਏ ਨਕਦੀ ਦੇ ਰੂਪ ‘ਚ ਨਹੀਂ ਲਏ ਗਏ। ਆਯੋਜਕਾਂ ਨੇ ਦੱਸਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਡਿਜ਼ਿਟਲ ਇੰਡੀਆ ਦੇ ਅਭਿਆਨ ਦਾ ਸਮਰਥਨ ਕਰਨ ਵਾਲੇ ਸਾਰਿਆਂ ਨੇ ਆਯੋਜਨ ਨੂੰ ਕੈਸ਼ਲੈੱਸ ਕਰਨ ਦਾ ਫੈਸਲਾ ਕੀਤਾ ਸੀ।
ਇਸ ਵਿਆਹ ‘ਚ ਇਕ ਪਾਸੇ ਹਿੰਦੂ ਰੀਤੀ ਰਿਵਾਜ਼ ਦੇ ਨਾਲ ਮੰਤਰਾਂ ਸਮੇਤ ਫੇਰੇ ਲੈ ਕੇ ਲਾੜਾ-ਲਾੜੀ ਵਿਆਹ ਦੇ ਬੰਧਨ ‘ਚ ਬੱਝੇ ਅਤੇ ਦੂਜੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗ੍ਰੰਥੀ ਨੇ ਲਾੜਾ-ਲਾੜੀ ਦਾ ਆਨੰਦ ਕਾਰਜ ਕਰਵਾਇਆ। ਦੋ ਵੱਖ-ਵੱਖ ਰੀਤੀ-ਰਿਵਾਜ਼ਾਂ ਦੇ ਵਿਚਕਾਰ ਹੋਏ ਇਸ ਵਿਆਹ ‘ਚ ਸਿਰਫ ਵਿਧੀ ਵੱਖ ਸੀ ਪਰ ਸਾਰੇ ਮਿਲਜੁੱਲ ਕਰੇ ਇਸ ਆਯੋਜਨ ‘ਚ ਹਿੱਸਾ ਲੈ ਰਹੇ ਸੀ। ਅੱਠ ਜੋੜਿਆਂ ਦਾ ਹਿੰਦੂ ਅਤੇ 23 ਦਾ ਸਿੱਖ ਧਰਮ ਮੁਤਾਬਕ ਵਿਆਹ ਹੋਇਆ।
ਸਾਰੇ 31 ਜੋੜਿਆਂ ਨੂੰ ਕਮੇਟੀ ਅਤੇ ਹੋਰ ਸੰਸਥਾਵਾਂ ਵੱਲੋਂ ਘਰੇਲੂ ਸਮਾਨ ਭੇਂਟ ਕੀਤਾ ਗਿਆ। ਲੜਕੀਆਂ ਨੂੰ ਬੈਡ, ਗੱਦੇ, ਸੰਦੂਕ, ਚਾਂਦੀ ਦੀਆਂ ਚਾਂਜਰਾਂ, ਚੂੜੀਆਂ, ਵਾਟਰ ਕੂਲਰ, ਬਰਤਨ, ਸਿਲਾਈ ਮਸ਼ੀਨ, ਗੈਸ ਸਮੇਤ ਛੇ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
ਵਿਆਹ ਸੰਪੰਨ ਹੋਣ ਦੇ ਬਾਅਦ ਸਾਰੇ 31 ਜੋੜਿਆਂ ਨੇ ਕੰਨਿਆ ਭਰੂਣ ਖਿਲਾਫ ਸਹੁੰ ਚੁੱਕੀ ਅਤੇ ਬੇਟੀਆਂ ਨੂੰ ਨਾ ਮਾਰਨ ਦੀ ਸਹੁੰ ਖਾਧੀ। ਬੇਟਾ-ਬੇਟੀ ‘ਚ ਕੋਈ ਫਰਕ ਨਾ ਕਰਨ ਅਤੇ ਦੋਹਾਂ ਨੂੰ ਇਕ ਸਮਾਨ ਸਿੱਖਿਆ ਦਾ ਵੀ ਵਚਨ ਲਿਆ। ਜੋੜਿਆਂ ਨੂੰ ਪੌਦੇ ਲਗਾਉਣ ਦੀ ਸਹੁੰ ਵੀ ਚੁਕਾਈ ਗਈ।