India News

ਮੋਦੀ ਲਹਿਰ ’ਚ ਕੈਪਟਨ ਦੇ ਫ਼ੌਜੀਪਣੇ ਨੇ ਬਚਾਈ ਪੰਜਾਬ ਕਾਂਗਰਸ ਦੀ ਸ਼ਾਨ

ਚੰਡੀਗਡ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਚ ਸ਼ਹਿਰੀ ਵੋਟ ਕਾਂਗਰਸ ਦੀ ਮਜ਼ਬੂਤੀ ਸੀ ਪਰ ਵਿਕਾਸ ਕਾਰਜ ਪੂਰਾ ਕਰਨ ਚ ਨਵਜੋਤ ਸਿੰਘ ਸਿੱਧੂ ਦੀ ਅਸਫਲਤਾ ਕਾਰਨ ਪਾਰਟੀ ਪ੍ਰਦਰਸ਼ਨ ’ਤੇ ਪ੍ਰਭਾਵ ਪਿਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਵਾਰ ਪੇਂਡੂ ਖੇਤਰਾਂ ਚ ਚੰਗਾ ਪ੍ਰਦਰਸ਼ਨ ਕੀਤਾ। ਚੋਣਾਂ ਤੋਂ ਪਹਿਲਾਂ ਕੈਪਟਨ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਾਫ ਤੌਰ ਤੇ ਪਾਰਟੀ ਉਮੀਦਵਾਰਾਂ ਲਈ ਕੰਮ ਕਰਨ ਨੂੰ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਚ ਅਸਫਲ ਰਹਿਣ ਤੇ ਕੈਬਨਿਟ ’ਤੇ ਵੀ ਅਸਰ ਪੈ ਸਕਦਾ ਹੈ।

ਸਿਆਸੀ ਮਾਹਰ ਮੰਨਦੇ ਹਨ ਕਿ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਵਾਦ ਅਤੇ ਕੌਮੀ ਸੁਰੱਖਿਆ ਏਜੰਡੇ ਦਾ ਮੁਕਾਬਲਾ ਕਰਨ ਲਈ ਆਪਣੀ ਫ਼ੌਜੀ ਦਿੱਖ ਦੀ ਵਰਤੋਂ ਕੀਤੀ ਤੇ ਇਹ ਸਫਲ ਰਹੀ ਕਿਉਂਕਿ ਉਨ੍ਹਾਂ ਦੇ ਸਾਥੀ ਫ਼ੌਜੀ ਉਨ੍ਹਾਂ ਦੇ ਸੰਦੇਸ਼ ਨਾਲ ਜੁੜ ਗਏ।

ਭਾਜਪਾ-ਅਕਾਲੀ ਸਰਕਾਰ ਦੌਰਾਨ ਸਾਲ 2015 ਚ ਬਹਿਬਲਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਮ੍ਰਿਤਕਾਂ ਦੀ ਯਾਦ ਚ ਯਾਦਗਾਰੀ ਸਥਾਨ ਬਣਾਉਣ ਦਾ ਉਨ੍ਹਾਂ ਦਾ ਵਾਅਦਾ ਦੀ ਭਾਜਪਾ-ਅਕਾਲੀ ਦਲ ਲਈ ਨਕਾਰਾਤਮਕ ਸਾਬਿਤ ਹੋਇਆ। ਇਸ ਸਿਆਸੀ ਮਾਹਰ ਨੇ ਕਿਹਾ, ਵੋਟਾਂ ਦੇ ਨਤੀਜੇ ਸਪੱਸ਼ਟ ਤੌਰ ਤੇ ਸੰਕੇਤ ਦਿੰਦੇ ਹਨ ਕਿ ਵੋਟਰ ਅਕਾਲੀ-ਭਾਜਪਾ ਸਰਕਾਰ ਦੌਰਾਨ 2015 ਚ ਹੋਈ ਘਟਨਾਵਾਂ ਨੂੰ ਭੁੱਲ ਚੁੱਕੇ ਹਨ ਜਿਸ ਵਿਚ ਸਿੱਖ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 1984 ਕਤਲੇਆਮ ਦੇ ਮੁੱਦੇ ’ਤੇ ਵੀ ਜਨਤਕ ਤੌਰ ਤੇ ਨਿਖੇਧੀ ਕਰਨ ਨਾਲ ਵੋਟਾਂ ਹਾਸਲ ਕਰਨ ਚ ਮਦਦ ਮਿਲੀ।