World

ਯੂਕੇ: ਹਾਂਗਕਾਂਗ ਦੇ ਲੋਕਾਂ ਨੂੰ ਸਹਾਇਤਾ ਦੇਣ ਲਈ 43 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿੱਚ ਰਹਿਣ ਆਉਣ ਵਾਲੇ ਹਾਂਗਕਾਂਗ ਦੇ ਲੋਕਾਂ ਨੂੰ ਯੂਕੇ ਸਰਕਾਰ ਦੁਆਰਾ 43 ਮਿਲੀਅਨ ਪੌਂਡ ਦੀ ਸਕੀਮ ਦੁਆਰਾ ਨਾਲ ਸਹਾਇਤਾ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਕਮਿਊਨਿਟੀਜ਼ ਦੇ ਸਕੱਤਰ ਰੌਬਰਟ ਜੇਨਰੀਕ ਨੇ ਕਿਹਾ ਕਿ ਬ੍ਰਿਟੇਨ ਦੇ ਨੈਸ਼ਨਲ ਓਵਰਸੀਜ਼ (ਬੀ ਐਨ ਓ) ਪਾਸਪੋਰਟ ਧਾਰਕਾਂ ਨੂੰ ਬ੍ਰਿਟੇਨ ਵਿੱਚ ਰਹਿਣ ਲਈ ਆਵਾਸ, ਕੰਮ ਅਤੇ ਸਿੱਖਿਆ ਨਾਲ ਦੇਸ਼ ਵਿੱਚ ਏਕੀਕ੍ਰਿਤ ਕਰਨ ਲਈ ਸਹਾਇਤਾ ਦਿੱਤੀ ਜਾਵੇਗੀ। 

ਵਿਦੇਸ਼ ਸਕੱਤਰ ਡੋਮਿਨਿਕ ਰਾਅਬ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਹਾਂਗਕਾਂਗ ਵਿਚਲੇ ਬੀ ਐਨ ਓ ਪਾਸਪੋਰਟ ਧਾਰਕਾਂ ਦਾ ਹਾਂਗਕਾਂਗ ਅਤੇ ਚੀਨ ਵਿਚਾਲੇ ਵੱਧ ਰਹੇ ਤਣਾਅ ਕਾਰਨ ਨਿਆਂਇਕ ਅਤੇ ਰਾਜਨੀਤਿਕ ਪ੍ਰਣਾਲੀਆਂ ਵਿੱਚ ਬਦਲਾਅ ਨੂੰ ਲੈ ਕੇ ਦੇਸ਼ ਵਿੱਚ ਆਉਣ ਲਈ ਸਵਾਗਤ ਕੀਤਾ ਜਾਵੇਗਾ। 1997 ਵਿੱਚ ਬ੍ਰਿਟਿਸ਼ ਸਰਕਾਰ ਨੇ ਹਾਂਗਕਾਂਗ ਨੂੰ ਸੌਂਪਣ ਤੋਂ ਪਹਿਲਾਂ, ਚੀਨ ਨੇ ਇਸ ਖੇਤਰ ਨੂੰ “ਇਕ ਦੇਸ਼, ਦੋ ਪ੍ਰਣਾਲੀਆਂ” ਵਜੋਂ ਜਾਣੇ ਜਾਂਦੇ ਢਾਂਚੇ ਅਧੀਨ ਪੰਜਾਹ ਸਾਲਾਂ ਲਈ ਰਾਜਨੀਤਿਕ ਖੁਦਮੁਖਤਿਆਰੀ ਦੀ ਆਗਿਆ ਦੇਣ ਲਈ ਸਹਿਮਤੀ ਦਿੱਤੀ ਸੀ। ਹਾਲਾਂਕਿ ਉਸ ਸਮੇਂ ਤੋਂ ਚੀਨੀ ਅਧਿਕਾਰੀਆਂ ਨੇ ਕਈ ਸੁਧਾਰ ਵੀ ਕੀਤੇ ਹਨ ਜਿਸ ਨੂੰ ਬਹੁਤ ਸਾਰੇ ਹਾਂਗਕਾਂਗ ਵਾਸੀ ਦੇਸ਼ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਵੇਖਦੇ ਹਨ।