Menu

ਰਜਨੀਕਾਂਤ ਤੋਂ ਬਾਅਦ ਕਮਲ ਹਾਸਨ ਵੀ ਬਣਾਉਣਗੇ ਸਿਆਸੀ ਪਾਰਟੀ

nobanner

ਨਵੀਂ ਦਿੱਲੀ—ਤਾਮਿਲਨਾਡੂ ਦੀ ਰਾਜਨੀਤੀ ‘ਚ ਇਕ ਹੋਰ ਸੁਪਰ ਸਟਾਰ ਦੀ ਐਂਟਰੀ ਹੋਣ ਵਾਲੀ ਹੈ। ਰਜਨੀਕਾਂਤ ਦੀ ਸਿਆਸੀ ਪਾਰਟੀ ਦੇ ਐਲਾਨ ਤੋਂ ਬਾਅਦ ਕਮਲ ਹਾਸਨ ਨੇ ਵੀ ਆਪਣਾ ਨਵਾ ਰਾਜਨੀਤਕ ਦਲ ਬਣਾਉਣ ਦਾ ਫੈਸਲਾ ਕੀਤਾ ਹੈ। 21 ਫਰਵਰੀ ਨੂੰ ਹਾਸਨ ਤਾਮਿਲਨਾਡੂ ਸਥਿਤ ਆਪਣੇ ਗ੍ਰਹਿਨਗਰ ਰਾਮਨਾਥਪੁਰਮ ਤੋਂ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਕਰਨਗੇ। ਇਸ ਦਿਨ ਕਮਲ ਹਾਸਨ ਰਾਜਵਿਆਪੀ ਯਾਤਰਾ ‘ਤੇ ਵੀ ਜਾਣਗੇ।

ਇਸ ਦੇ ਨਾਲ ਹੀ ਕਮਲ ਹਾਸਨ ਅਧਿਕਾਰਿਕ ਰੂਪ ਨਾਲ ਆਪਣੀ ਰਾਜਨੀਤੀ ਦੀ ਸ਼ੁਰੂਆਤ ਕਰਨਗੇ। ਹਾਸਨ ਨੇ ਪਿਛਲੇ ਸਾਲ ਹੀ ਰਾਜਨੀਤੀ ‘ਚ ਆਉਣ ਦਾ ਇਸ਼ਾਰਾ ਕਰ ਦਿੱਤਾ ਸੀ। ਤਾਮਿਲ ਸੁਪਰ ਸਟਾਰ ਦੀ ਇਹ ਰਾਜਵਿਆਪੀ ਯਾਤਰਾ ਕਈ ਪੜਾਅ ‘ਚ ਹੋਵੇਗੀ। ਉਸ ਦੀ ਯਾਤਰਾ ਗ੍ਰਹਿ ਜਨਪਦ ਰਾਮਨਾਥਪੁਰਮ ਤੋਂ ਸ਼ੁਰੂ ਹੋ ਕੇ ਮਦਰੁਈ, ਦਿੰਡੀਗੁਲ ਅਤੇ ਸਿਵਗੰਗਈ ਜਾਵੇਗੀ।