India News

ਰਾਜਨਾਥ ਨੇ ਕਿਹਾ, ਅੱਤਵਾਦ ਨੂੰ ਰੋਕਣ ‘ਚ ਪਾਕਿ ਅਸਮਰਥ, ਕਦੇ ਵੀ ਹੋ ਸਕਦਾ ਹੈ ਬਲੈਕਲਿਸਟ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਵਾਰ ਫਿਰ ਪਾਕਿ ‘ਤੇ ਹਮਲਾ ਬੋਲਿਆ ਹੈ। ਰਾਜਨਾਥ ਸਿੰਘ ਨੇ ਰੱਖਿਆ ਲੇਖਾ ਵਿਭਾਗ ਦਿਵਸ ਪ੍ਰੋਗਰਾਮ (ਡੈਡ) ‘ਤੇ ਮੰਗਲਵਾਰ ਨੂੰ ਕਿਹਾ ਕਿ ਫਾਈਨਾਸ਼ੀਅਲ ਐਕਸ਼ਨ ਟਾਸਕ ਫੋਰਸ ਕਦੇ ਵੀ ਟੈਰਰ ਫੰਡਿ
ਜੇਐੱਨਐੱਨ, ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਵਾਰ ਫਿਰ ਪਾਕਿ ‘ਤੇ ਹਮਲਾ ਬੋਲਿਆ ਹੈ। ਰਾਜਨਾਥ ਸਿੰਘ ਨੇ ਰੱਖਿਆ ਲੇਖਾ ਵਿਭਾਗ ਦਿਵਸ ਪ੍ਰੋਗਰਾਮ (ਡੈਡ) ‘ਤੇ ਮੰਗਲਵਾਰ ਨੂੰ ਕਿਹਾ ਕਿ ਫਾਈਨਾਸ਼ੀਅਲ ਐਕਸ਼ਨ ਟਾਸਕ ਫੋਰਸ ਕਦੇ ਵੀ ਟੈਰਰ ਫੰਡਿੰਗ ਲਈ ਪਾਕਿਸਤਾਨ ਨੂੰ ਬਲੈਕਲਿਸਟ ਕਰ ਸਕਦੀ ਹੈ। ਇਹੀ ਨਹੀਂ ਉਨ੍ਹਾਂ ਨੇ ਇਮਰਾਨ ਦੇ ਕਮਰਸ਼ੀਅਲ ਜਹਾਜ਼ ਤੋਂ ਵਾਪਸ ਆਉਣ ‘ਤੇ ਨਿਸ਼ਾਨਾ ਵਿੰਨ੍ਹਿਆ।

ਰਾਜਨਾਥ ਨੇ ਇਸ ਦੌਰਾਨ ਕਿਹਾ ਕਿ ਅਗਸਤ ‘ਚ ਐੱਫਏਟੀਐੱਫ ਏਸ਼ੀਆ ਪੈਸੀਫਿਕ ਗਰੁੱਪ ਨੇ ਪਾਕਿਸਤਾਨ ਨੂੰ ਬਲੈਕਲਿਸਚਟ ਕਰ ਦਿੱਤਾ ਸੀ। ਪਾਕਿਸਤਾਨ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨ ‘ਚ ਅਸਮਰਥ ਰਿਹਾ ਹੈ, ਇਸ ਦੇ ਚਲਦੇ ਐੱਫਏਟੀਐੱਫ ਦੀ ਕਾਰਵਾਈ ਕਦੇ ਵੀ ਹੋ ਸਕਦੀ ਹੈ ਤੇ ਪਾਕਿਸਤਾਨ ਬਲੈਕਲਿਸਟ ਹੋ ਸਕਦਾ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਫੌਜੀਆਂ ਤੇ ਬਗੈਰ ਪ੍ਰਗਤੀ ਦੇ ਗਲਤ ਨੀਤੀਆਂ ‘ਤੇ ਧਿਆਨ ਦੇ ਚਲਦੇ ਪਾਕਿਸਤਾਨ ਦੀ ਸਥਿਥੀ ਅਜਿਹੀ ਹੋ ਗਈ ਹੈ ਕਿ ਉਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਿਸ਼ਵ ਪੱਧਰੀ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਜਹਾਜ਼ ਦੀ ਵਿਵਸਥਾ ਨਹੀਂ ਕਰ ਪਾ ਰਹੇ ਹਨ।
ਕਮਰਸ਼ੀਅਲ ਜਹਾਜ਼ ਤੋਂ ਵਾਪਸ ਆਏ ਇਮਰਾਨ
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਯੂਐੱਨਜੀਏ ਪੱਧਰ ‘ਚ ਹਿੱਸਾ ਲੈਣ ਲਈ ਸਾਊਦੀ ਕ੍ਰਾਊਨ ਪ੍ਰਿੰਸ ਸਲਮਾਨ ਦੇ ਜਹਾਜ਼ ਤੋਂ ਨਿਊਯਾਰਕ ਗਏ ਸੀ। ਇਸ ਦੇ ਬਾਅਦ ਜਦੋਂ ਉਹ ਇਥੇ ਵਾਪਸ ਆ ਰਹੇ ਸੀ ਤਾਂ ਇਸ ਜਹਾਜ਼ ‘ਚ ਅਚਾਨਕ ਗੜਬੜੀ ਆ ਗਈ ਤੇ ਇਸ ਦੇ ਬਾਅਦ ਪਲੇਨ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਤੇ ਕਮਰਸ਼ੀਅਲ (ਯਾਤਰੀ) ਜਹਾਜ਼ ਤੋਂ ਪਾਕਿਸਤਾਨ ਆਏ। ਰਾਜਨਾਥ ਸਿੰਘ ਦਾ ਇਹ ਬਿਆਨ ਇਸ ਦੇ ਬਾਅਦ ਆਇਆ ਹੈ।
ਕਾਰਟੂਨਿਸਟਾਂ ਨੂੰ ਕੰਟੈਂਟ ਦੇ ਰਹੇ ਇਮਰਾਨ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ‘ਤੇ ਰਾਜਨਾਥ ਸਿੰਘ ਨੇ ਇਸ ਤਰ੍ਹਾਂ ਨਿਸ਼ਾਨਾ ਵਿੰਨ੍ਹਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਮੌਕਿਆਂ ‘ਤੇ ਪਾਕਿਸਤਾਨ ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਐੱਨਜੀਏ ‘ਚ ਇਮਰਾਨ ਦੇ ਭਾਸ਼ਣ ‘ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਨੀਆ ‘ਚ ਵੱਖ-ਵੱਖ ਥਾਂ ਜਾ ਰਹੇ ਹਨ ਪਰ ਕਰ ਕੁਝ ਨਹੀਂ ਰਹੇ, ਬਸ ਕਾਰਟੂਨਿਸਟਾਂ ਨੂੰ ਕੰਟੈਂਟ ਦੇ ਰਹੇ ਹਨ। ਰਾਜਨਾਥ ਨੇ ਇਹ ਗੱਲ ਮੁੰਬਈ ‘ਚ ਮਝਪਿੰਡ ਡਾਕ ਸ਼ਿਪਬਿਲਡਰਜ਼ ਲਿਮਟਿਡ ਦੇ ਡਾਕਯਾਰਡ ‘ਚ ਆਈਐੱਨਐੱਸ ਖੰਡੇਰੀ ਦੇ ਭਾਰਤੀ ਨੌ ਸੈਨਾ ‘ਚ ਸ਼ਾਮਲ ਹੋਣ ਦੇ ਪ੍ਰੋਗਰਾਮ ਦੌਰਾਨ ਕਹੀ ਸੀ।