India News

ਰਾਹੁਲ ਗਾਂਧੀ ਨੇ ਦਸਿਆ, ਕਿਸ ਨੇ ਦਿੱਤਾ ‘ਚੌਕੀਦਾਰ ਚੋਰ ਹੈ’ ਦਾ ਨਾਅਰਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀ ਰੈਲੀਆਂ ਚ ਲਗਾਇਆ ਜਾ ਰਿਹਾ ‘ਚੌਕੀਕਾਰ ਚੋਰ ਹੈ’ ਦਾ ਨਾਅਰਾ ਕਾਂਗਰਸ ਪਾਰਟੀ ਦਾ ਨਾ ਹੋ ਕੇ ਹਿੰਦੁਸਤਾਨ ਦੇ ਨੌਜਵਾਨਾਂ ਅਤੇ ਮਜ਼ਦੂਰਾਂ ਦਾ ਨਾਅਰਾ ਹੈ।

ਭਿੰਡ ਲੋਕ ਸਭਾ ਸੀਟ ਦੇ ਕਾਂਗਰਸੀ ਉਮੀਦਵਾਰ ਦੇਵਾਸ਼ੀਸ਼ ਜਰਾਰਿਆ ਲਈ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ਕਾਂਗਰਸ ਪਾਰਟੀ ਨੇ ਨਹੀਂ ਕੱਢਿਆ ਹੈ ਚੌਕੀਦਾਰ ਚੋਰ ਹੈ ਵਾਲਾ ਨਾਅਰਾ, ਇਹ ਨਾਅਰਾ ਹਿੰਦੁਸਤਾਨ ਦੇ ਨੌਜਵਾਨਾਂ ਦਾ ਨਾਅਰਾ ਹੈ, ਹਿੰਦੁਸਤਾਨ ਦੇ ਮਜ਼ਦੂਰਾਂ ਦਾ ਨਾਅਰਾ ਹੈ।

ਪੀਐਮ ਮੋਦੀ ਤੇ ਆਪਣਾ ਹਮਲਾ ਤੇਜ਼ ਕਰਦਿਆਂ ਕਾਂਗਰਸ ਮੁਖੀ ਨੇ ਕਿਹਾ ਕਿ ਉਨ੍ਹਾਂ ਕੋਲ ਸਬੂਤ ਹੈ ਕਿ ਰਾਫ਼ੇਲ ਹਵਾਈ ਸੌਦੇ ਚ ਚੌਕੀਦਾਰ ਚੋਰ ਹੈ। ਉਨ੍ਹਾਂ ਕਿਹਾ, ਜਦੋਂ ਮੈਂ ਤੁਹਾਡੇ ਬਾਰੇ ਚ ਕਹਿੰਦਾ ਹਾਂ, ਚੌਕੀਦਾਰ ਚੋਰ ਹੈ ਤਾਂ ਮੈਂ ਸਬੂਤ ਲੈ ਕੇ ਬੋਲਦਾ ਹਾਂ।

ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਚੋਣ ਕਮਿਸ਼ਨ ਨੂੰ ਕਹਿੰਦੇ ਹਨ ਕਿ ਰਾਹੁਲ, ਚੌਕੀਦਾਰ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ ।