India News

ਰਾਹੁਲ, ਮਮਤਾ, ਕੇਜਰੀਵਾਲ ਅਤੇ ਇਮਰਾਨ ਖਾਨ ਦੀ ਭਾਸ਼ਾ ਇਕੋ ਜਿਹੀ : ਅਮਿਤ ਸ਼ਾਹ

 ਜਬਲਪੁਰ (ਮੱਧ ਪ੍ਰਦੇਸ਼)

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ‘ਤੇ ਸਖਤ ਸ਼ਬਦਾਂ ‘ਚ ਨਿਸ਼ਾਨਾ ਬਣਾਇਆ। ਅਮਿਤ ਸ਼ਾਹ ਨੇ ਕਿਹਾ, “ਮੈਂ ਮਮਤਾ ਬੈਨਰਜੀ ਅਤੇ ਰਾਹੁਲ ਬਾਬਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਨਾਗਰਿਕਤਾ ਸੋਧ ਕਾਨੂੰਨ ‘ਚ ਕੋਈ ਅਜਿਹਾ ਪ੍ਰਬੰਧ ਲੱਭਣ ਜੋ ਇਸ ਦੇਸ਼ ‘ਚ ਕਿਸੇ ਦੀ ਵੀ ਨਾਗਰਿਕਤਾ ਖੋਹ ਸਕੇ।”

ਕਾਂਗਰਸ ਪਾਰਟੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਦੋਂ ਕਾਂਗਰਸ ਪਾਰਟੀ ਨੇ ਧਰਮ ਦੇ ਅਧਾਰ ‘ਤੇ ਦੇਸ਼ ਨੂੰ ਵੰਡਿਆ ਸੀ। ਉਨ੍ਹਾਂ ਕਿਹਾ, “ਭਾਰਤ ‘ਤੇ ਜਿੰਨਾ ਅਧਿਕਾਰ ਮੇਰਾ ਅਤੇ ਤੁਹਾਡਾ ਹੈ, ਓਨਾਂ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੌਧ, ਈਸਾਈ ਸ਼ਰਨਾਰਥੀਆਂ ਦਾ ਹੈ। ਮੈਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਅਤੇ ਇਮਰਾਨ ਖਾਨ ਸਾਰਿਆਂ ਦੀ ਭਾਸ਼ਾ ਇੱਕ ਸਮਾਨ ਕਿਉਂ ਹੋ ਗਈ ਹੈ।”