Menu

ਰੇਪ ਮਾਮਲੇ ‘ਚ ਭੋਜਪੁਰੀ ਅਦਾਕਾਰ ਮਨੋਜ ਦੀ ਪਤਨੀ ਵੀ ਚੜ੍ਹੀ ਪੁਲਸ ਦੇ ਅੜਿੱਕੇ, ਠੁਕਿਆ ਇਹ ਕੇਸ

ਮੁੰਬਈ (ਬਿਊਰੋ)— ਭੋਜਪੁਰੀ ਫਿਲਮ ਅਦਾਕਾਰ ਮਨੋਜ ਪਾਂਡੇ ਦੀ ਗ੍ਰਿਫਤਾਰੀ ਦੇ ਦੋ ਦਿਨ ਬਾਅਦ ਆਪਣੀ ਪਤਨੀ ਨੂੰ ਪਤੀ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਾਂਡੇ ‘ਤੇ ਵਿਆਹ ਦੇ ਬਹਾਨੇ 27 ਸਾਲ ਤੱਕ ਇੱਕ ਗਾਇਕਾ ਅਤੇ ਕੋ-ਅਦਾਕਾਰਾ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਦੀ 27 ਸਾਲਾ ਪਤਨੀ ਨੂੰ ਮੁੰਬਈ ਦੇ ਉਪ ਨਗਰੀ ਖੇਤਰ ਕਾਂਡਿਵਲੀ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਤੀ-ਪਤਨੀ ਨੇ ਪੀੜਤਾ ਨਾਲ ਕਥਿਤ ਤੌਰ ‘ਤੇ 10.80 ਲੱਖ ੁਰੁਪਏ ਦੀ ਧੋਖਾਧੜੀ ਕੀਤੀ ਸੀ ਪੁਲਸ ਅਧਿਕਾਰੀ ਦੇ ਅਨੁਸਾਰ ਪੀੜਤਾ 15 ਸਤੰਬਰ ਨੂੰ ਪਾਂਡੇ ਦੇ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਲੈ ਕੇ ਪੁਲਿਸ ਥਾਣੇ ਪਹੁੰਚੀ ਸੀ। ਇਸ ਤੋਂ ਬਾਅਦ ਅਦਾਕਾਰ ਦੀ ਪਤਨੀ ਨੇ ਉਸ ਨੂੰ ਕਥਿਤ ਰੂਪ ‘ਚ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਸਦੇ ਪਤੀ ਤੋਂ ਦੂਰ ਨਾ ਹੋਈ ਤਾਂ ਠੀਕ ਨਹੀਂ ਹੋਵੇਗਾ। ਪਾਂਡੇ ਨੂੰ ਵੀਰਵਾਰ ਦੀ ਰਾਤ ਕਲਿਆਣ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਸ ਮਾਮਲੇ ਵਿੱਚ ਪਿਛਲੇ ਪੰਜ ਦਿਨ ਤੋਂ ਭਗੌੜਾ ਸੀ। ਪੀੜਤਾ ਦੇ ਮੁਤਾਬਿਕ ਮਨੋਜ 2012 ਵਿੱਚ ਇੱਕ ਸ਼ੂਟਿੰਗ ਦੇ ਦੌਰਾਨ ਸੈੱਟ ‘ਤੇ ਮਿਲੇ ਸਨ। ਉਸ ਦੌਰਾਨ ਮਨੋਜ ਨੇ ਖੁਦ ਨੂੰ ਮਸ਼ਹੂਰ ਡਾਇਰੈਕਟਰ ਰਾਜਕੁਮਾਰ ਪਾਂਡੇ ਦਾ ਭਰਾ ਦੱਸ ਕੇ ਦੋਸਤੀ ਕੀਤੀ ਸੀ। ਫਿਰ ਉਸ ਨੂੰ ਆਪਣੀ ਆਉਣ ਵਾਲੀਆਂ ਫਿਲਮਾਂ ਵਿੱਚ ਲੀਡ ਅਦਾਕਾਰਾ ਦੇ ਨਾਲ ਕੰਮ ਕਰਨ ਦਾ ਆਫਰ ਦਿੱਤਾ ਸੀ।
ਗਰਭਪਾਤ ਕਰਨ ਦਾ ਦੋਸ਼
ਪੀੜਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ 2015 ਵਿੱਚ ਉਸ ਦੇ 3 ਮਹੀਨੇ ਦਾ ਗਰਭਪਾਤ ਕਰਵਾਇਆ ਸੀ। ਦੋਸ਼ੀ ਕਈ ਲੜਕੀਆਂ ਨੂੰ ਝਾਂਸਾ ਦਿੰਦਾ ਸੀ। ਪੀੜਤਾ ਦੇ ਮੁਤਾਬਿਕ ਦੋਸ਼ੀ ਇੱਕ ਨਹੀਂ ਬਲਕਿ ਕਈ ਮੋਬਾਈਲ ਅਤੇ ਸਿਮ ਕਾਰਡਸ ਇਸਤੇਮਾਲ ਕਰਦਾ ਸੀ। ਹਰ ਲੜਕੀ ਦੇ ਲਈ ਉਸਦੇ ਕੋਲ ਅਲੱਗ ਨੰਬਰ ਹੁੰਦਾ ਸੀ। ਜਾਣਕਾਰੀ ਮੁਤਾਬਿਕ ਇੱਕ ਪੀੜਤਾ ਨੇ ਪਹਿਲਾਂ ਵੀ ਉਸਦੇ ਖਿਲਾਫ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਸੀ। ਉਸ ਸਮੇਂ ਬਲਾਤਕਾਰ ਪੀੜਤਾ ਦੋਸ਼ੀ ਦੀ ਮੰਗੇਤਰ ਬਣ ਕੇ ਉਸ ਨੂੰ ਛੁਡਾਉਣ ਗਈ ਸੀ।