Menu

ਲਾਈਵ ਕਵਰੇਜ ਕਰਦੀ ਰਿਪੋਰਟਰ ਦੇ ਤਾੜ ਕਰਦਾ ਥੱਪੜ ਮਾਰ ਗਿਆ ਮੁੰਡਾ

ਪੈਰਿਸ : ਫਰਾਂਸ ‘ਚ ਟੀ.ਵੀ. ‘ਤੇ ਲਾਈਵ ਕਵਰੇਜ ਕਰ ਰਹੀ ਇਕ ਮਹਿਲਾ ਰਿਪੋਰਟਰ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਨਾ ਬਾਰਾਨੋਵਾ ਨਾਮੀ ਇਹ ਰਿਪੋਰਟਰ ਪੈਰਿਸ ‘ਚ ਚੱਲ ਰਹੇ ਅੰਦੋਲਨ ਨੂੰ ਕਵਰ ਕਰ ਰਹੀ ਸੀ ਕਿ ਉਦੋਂ ਹੀ ਪਿੱਛਿਓਂ ਨਕਾਬ ਪਹਿਨੀਂ ਇਕ ਵਿਅਕਤੀ ਨੇ ਉਸ ਦੇ ਥੱਪੜ ਜੜ ਦਿੱਤਾ। ਹਾਲਾਂਕਿ ਇਸ ਦੌਰਾਨ ਉਕਤ ਮਹਿਲਾ ਰਿਪੋਰਟਰ ਦੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ, ਕਿਉਂਕਿ ਉਸ ਨੇ ਹੈਲਮੈਟ ਪਹਿਨਿਆ ਹੋਇਆ ਸੀ।
ਇਸ ਘਟਨਾ ਤੋਂ ਬਾਅਦ ਇਕ ਹੋਰ ਵਿਅਕਤੀ ਕੈਮਰੇ ਦੇ ਸਾਹਮਣੇ ਆ ਕੇ ਤਾੜੀਆਂ ਵਜਾ ਕੇ ਦੌੜ ਗਿਆ। ਬਾਵਜੂਦ ਇਸ ਦੇ ਰਿਪੋਰਟਰ ਆਪਣੇ ਕੰਮ ‘ਚ ਜੁਟੀ ਰਹੀ ਅਤੇ ਟੀ.ਵੀ. ਲਈ ਲਾਈਵ ਕਵਰੇਜ ਦਿੰਦੀ ਰਹੀ। ਦੱਸ ਦੇਈਏ ਕਿ ਫਰਾਂਸ ‘ਚ ਲੋਕ ਨਵੇਂ ਕਿਰਤ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ। ਖੁਦ ‘ਤੇ ਹੋਏ ਇਸ ਹਮਲੇ ਨੂੰ ਲੈ ਕੇ ਇਸ ਰਿਪੋਰਟਰ ਦਾ ਕਹਿਣੈ ਕਿ ਕੰਮ ‘ਚ ਆਉਣ ਵਾਲੀਆਂ ਰੁਕਾਵਟਾਂ ਨਾਲ ਉਸ ਨੂੰ ਫਰਕ ਨਹੀਂ ਪੈਂਦਾ।