India News

ਲੁਧਿਆਣਾ ’ਚ ਪੁਲਿਸ CIA ਸਟਾਫ਼ ਦਫ਼ਤਰ ਸਾਹਮਣਿਓਂ 30 ਕਿਲੋ ਸੋਨਾ ਲੁੱਟਿਆ

ਲੁਧਿਆਣਾ

ਅੱਜ ਸਵੇਰੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਲੁਧਿਆਣਾ ਦੀ ਗਿੱਲ ਰੋਡ ’ਤੇ 30 ਕਿਲੋਗ੍ਰਾਮ ਸੋਨਾ ਲੁੱਟ ਲਿਆ। ਇਹ ਲੁੱਟ ਅੱਜ ਸੋਮਵਾਰ ਸਵੇਰੇ ਦਿਨ–ਦਿਹਾੜੇ ਹੋਈ।

ਦਰਅਸਲ, ਚਾਰ ਲੁਟੇਰੇ ਗਿੱਲ ਰੋਡ ’ਤੇ ਸਥਿਤ IIFL ਗੋਲਡ ਲੋਨ ਦੇ ਦਫ਼ਤਰ ’ਚ ਆਣ ਵੜੇ ਤੇ ਉਨ੍ਹਾਂ ਨੇ 10 ਮਿੰਟਾਂ ’ਚ 30 ਕਿਲੋਗ੍ਰਾਮ ਸੋਨਾ ਲੁੱਟ ਕੇ ਫ਼ਰਾਰ ਹੋਣ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਇਸ ਮਾਮਲੇ ਦਾ ਇੱਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਲੁਟੇਰਿਆਂ ਦੇ ਹੌਸਲੇ ਬਹੁਤ ਬੁਲੰਦ ਮੰਨੇ ਜਾ ਰਹੇ ਹਨ ਕਿ IIFL ਗੋਲਡ ਲੋਨ ਦੇ ਦਫ਼ਤਰ ਦੇ ਐਨ ਸਾਹਮਣੇ ਪੁਲਿਸ CIA ਸਟਾਫ਼–3 ਦਾ ਦਫ਼ਤਰ ਵੀ ਹੈ।

ਲੁਧਿਆਣਾ ’ਚ ਪੁਲਿਸ CIA ਸਟਾਫ਼ ਦਫ਼ਤਰ ਸਾਹਮਣਿਓਂ 30 ਕਿਲੋ ਸੋਨਾ ਲੁੱਟਿਆ

ਇਸ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਭਾਰੀ ਪੁਲਿਸ ਬਲ ਮੌਕੇ ’ਤੇ ਪੁੱਜੇ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਹੋਰਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਹਰ ਕਿਸਮ ਦਾ ਸਬੂਤ ਲੱਭਣ ਦੇ ਜਤਨ ਕੀਤੇ।

ਪੁਲਿਸ ਹੁਣ IIFL ਗੋਲਡ ਲੋਨ ਦਫ਼ਤਰ ਅਤੇ ਆਲੇ–ਦੁਆਲੇ ਲੱਗੇ CCTV ਕੈਮਰਿਆਂ ਦੀ ਫ਼ੁਟੇਜ ਖੰਗਾਲਣ ’ਚ ਲੱਗੀ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਚਾਰੇ ਲੁਟੇਰਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ।