India News

ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਮਮਤਾ ਬੈਨਰਜੀ: ਨਰਿੰਦਰ ਮੋਦੀ

ਕੋਲਕਾਤਾ
ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤੋਂ ਪਹਿਲਾਂ ਮੰਗਲਵਾਰ ਨੂੰ ਪੱਛਮੀ ਬੰਗਾਲ ਵਿੱਚ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਭੜਕੀ ਹਿੰਸਾ ਉੱਤੇ ਪੀਐਮ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਉੱਤੇ ਸ਼ਬਦੀ ਹਮਲਾ ਕੀਤਾ ਹੈ।
ਕੋਲਕਾਤਾ ਦੀ ਹਿੰਸਾ ਉੱਤੇ ਬਸ਼ੀਰਹਾਟ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਬੰਗਾਲ, ਭਾਜਪਾ ਨੂੰ 300 ਦਾ ਅੰਕੜਾ ਪਾਰ ਕਰਵਾਏਗੀ ਅਤੇ ਬੰਗਾਲ ਕਾਰਨ ਹੀ ਭਾਜਪਾ ਸਰਕਾਰ ਬਣੇਗੀ।
ਪੀ ਐਮ ਮੋਦੀ ਨੇ ਮਮਤਾ ਬੈਨਰਜੀ ਉੱਤੇ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ਵਿੱਚ ਉਨ੍ਹਾਂ ਨੇ ਲੋਕਤੰਤਰ ਦਾ ਗਲਾ ਘੁੱਟਿਆ ਹੈ। ਪੱਛਮੀ ਬੰਗਾਲ ਦੇ ਬਸ਼ੀਰਹਾਟ ਵਿੱਚ ਰੈਲੀ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਗਣਤੰਤਰ ਨੂੰ ਮੁੜ ਸਥਾਪਤ ਕਰਨ ਲਈ ਤੁਹਾਡਾ ਹੌਸਲਾ, ਤੁਹਾਡੀ ਇੱਛਾਸ਼ਕਤੀ ਪੂਰਾ ਦੇਸ਼ ਵੇਖ ਰਿਹਾ ਹੈ।
ਦੀਦੀ ਦੇ ਗੁੰਡੇ ਗੋਲੀ ਅਤੇ ਬੰਬ ਲੈ ਕੇ ਵਿਨਾਸ਼ ਉੱਤੇ ਉਤਰ ਗਏ ਹਨ, ਪਰ ਤੁਸੀਂ ਡਟ ਕੇ ਖੜੇ ਹੋ। ਤੁਹਾਡਾ ਇਹੀ ਫ਼ੈਸਲਾ, ਤੁਹਾਡਾ ਇਹੀ ਜੋਸ਼ ਮਮਤਾ ਦੀਦੀ ਦੀ ਇਸ ਅੱਤਿਆਚਾਰ ਸੱਤਾ ਨੂੰ ਇੱਕ ਦਿਨ ਜੜ ਤੋਂ ਉਖਾੜ ਦੇਣਗੇ।