India News

ਲੋਕ ਸਭਾ ‘ਚ ਵੋਟਿੰਗ ਤੋਂ ਬਾਅਦ ਤਿੰਨ ਤਲਾਕ ਬਿੱਲ ਪੇਸ਼, ਸੱਤਾਧਾਰੀ ਤੇ ਵਿਰੋਧੀ ਧਿਰ ‘ਚ ਤਿੱਖੀ ਤਕਰਾਰ

ਨਵੀਂ ਦਿੱਲੀ: ਵਿਰੋਧੀਆਂ ਦੇ ਹੰਗਾਮੇ ਦੌਰਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਤਲਾਕ ਬਿੱਲ ਲੋਕ ਸਭਾ ‘ਚ ਬੈਂਚ ‘ਤੇ ਰੱਖਿਆ। ਇਸ ‘ਤੇ ਵਿਰੋਧੀ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਜਿਹਾ ਕੀਤਾ ਜਾਣਾ ਸੰਵਿਧਾਨ ਦੀ ਉਲੰਘਣਾ ਹੈ। ਇਸ ਤੋਂ ਬਾਅਦ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀਆਂ ਨੇ ਇਸ ਦੇ ਲਿਆਂਦੇ ਜਾਣ ਦੇ ਤਰੀਕੇ ‘ਤੇ ਸਵਾਲ ਚੁੱਕਦੇ ਹੋਏ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਨੇ ਵੋਟਿੰਗ ਕਰਵਾਈ ਜਿਸ ਮਗਰੋਂ ਇਹ ਬਿੱਲ 74 ਮੁਕਾਬਲੇ 186 ਵੋਟਾਂ ਦੇ ਸਮਰਥਨ ਨਾਲ ਪੇਸ਼ ਹੋਇਆ।

ਦੂਸਰੀ ਵਾਰ ਸ਼ਾਨਦਾਰ ਜਿੱਤ ਨਾਲ ਸੱਤਾ ‘ਚ ਆਈ ਮੋਦੀ ਸਰਕਾਰ ਦਾ 17ਵੀਂ ਲੋਕ ਸਭਾ ‘ਚ ‘ਮੁਸਲਿਮ ਮਹਿਲਾ ਬਿੱਲ 2019’ ਪਹਿਲਾ ਬਿੱਲ ਹੈ। ਸ਼ੁਰੂਆਤ ‘ਚ ਇਸ ਬਿੱਲ ਦੇ ਪੱਖ ‘ਚ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਲਿੰਗੀ ਸਮਾਨਤਾ ਅਤੇ ਨਿਆਂ ਲਈ ਇਸ ਕਾਨੂੰਨ ਦਾ ਲਿਆਂਦਾ ਜਾਣਾ ਬੇਹੱਦ ਜ਼ਰੂਰੀ ਹੈ। ਪਿਛਲੇ ਸਾਲ ਦਸੰਬਰ ‘ਚ ਲੋਕ ਸਭਾ ‘ਚ ਇਹ ਬਿੱਲ ਪਾਸ ਹੋਇਆ ਸੀ ਪਰ ਰਾਜ ਸਭਾ ‘ਚ ਪੇਂਡਿੰਗ ਸੀ। ਕਿਉਂਕਿ ਸਦਨ ਦਾ ਕਾਰਜਕਾਲ ਖ਼ਤਮ ਹੋ ਗਿਆ ਤਾਂ ਨਵੀਂ ਲੋਕ ਸਭਾ ‘ਚ ਸੰਵਿਧਾਨ ਦੀ ਪ੍ਰਕਿਰਿਆ ਤਹਿਤ ਨਵੇਂ ਸਿਰੇਓ ਨਵਾਂ ਬਿੱਲ ਲਿਆਂਦਾ ਗਿਆ ਹੈ।
ਇਸ ਬਿੱਲ ਦੀ ਜ਼ਰੂਰਤ ਦੱਸਦੇ ਹੋਏ ਕਾਨੂੰਨ ਮੰਤਰੀ ਨੇ ਦੇਸ਼ ‘ਚ ਦਰਜ ਕੀਤੇ ਗਏ ਤਿੰਨ ਤਲਾਕ ਦੇ 543 ਮਾਮਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ‘ਤੇ ਰੋਕ ਲਗਾਏ ਜਾਣ ਦੇ ਬਾਵਜੂਦ ਦੇਖ ‘ਚ ਇਸ ਤਰ੍ਹਾਂ ਦੇ 200 ਮਾਮਲੇ ਦਰਜ ਕੀਤੇ ਗਏ ਹਨ। ਬਿੱਲ ਦੇ ਪੇਸ਼ ਕੀਤੇ ਜਾਮ ਦੌਰਨ ਵਿਰੋਧੀਆਂ ਨੇ ਤਿੱਖਾ ਵਿਰੋਧ ਦਰਜ ਕਰਵਾਇਆ। ਏਆਈਐੱਮਆਈਐੱਮ ਸੰਸਦ ਮੈਂਬਰ ਅਸਦੁਉਦੀਨ ਓਵੈਸੀ ਨੇ ਕਿਹਾ ਕਿ ਤਿੰਨ ਤਲਾਕ ‘ਤੇ ਲਿਆਂਦਾ ਗਿਆ ਇਹ ਬਿੱਲ ਮੁਸਲਿਮ ਮਹਿਲਾਵਾਂ ਖ਼ਿਲਾਫ਼ ਹੈ।

ਇਸ ਤੋਂ ਪਹਿਲਾਂ ਵਿਰੋਧੀਆਂ ਦੇ ਤਿੱਖੇ ਵਿਰੋਧ ਤੋਂ ਬਾਅਦ ਤਿੰਨ ਤਲਾਕ ਬਿੱਲ ਨੂੰ ਲੋਕ ਸਭਾ ‘ਚ ਪੇਸ਼ ਕੀਤੇ ਜਾਣ ਲਈ ਵੋਟਿੰਗ ਕਰਾਈ ਗਈ। ਮੌਖਿਕ ਮਤ ਜ਼ਰੀਏ ਬਿੱਲ ਨੂੰ ਪਾਸ ਕਰਾਉਣ ‘ਤੇ ਵਿਰੋਧੀਆਂ ਨੇ ਇਤਰਾਜ਼ ਦਰਜ ਕਰਵਾਇਆ ਅਤੇ ਕਿਹਾ ਕਿ ਇਸ ਬਿੱਲ ਨੂੰ ਵਿਧਾਨਕ ਢੰਗ ਨਾਲ ਲਿਆਂਦਾ ਜਾਣਾ ਚਾਹੀਦਾ ਹੈ। ਇਸ ‘ਤੇ ਮਤਦਾਨ ਹੋ ਰਿਹਾ ਹੈ।
ਸਦਨ ‘ਚ ਲੋਕ ਸਭਾ ਸੰਸਦ ਮੈਂਬਰ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਿੰਨ ਤਲਾਕ ਬਿੱਲ ਪੇਸ਼ ਕੀਤਾ ਜਿਸ ਦਾ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵਿਰੋਧ ਕਰਦੇ ਹੋਏ ਇਸ ਨੂੰ ਸੰਵਿਧਾਨ ਵਿਰੁੱਧ ਕਰਾਰ ਦਿੱਤਾ।
ਲੋਕ ਸਭਾ ਸੰਸਦ ਮੈਂਬਰ ਅਧਿਰੰਜਨ ਚੌਧਰੀ ਨੇ ਇਹ ਮੁੱਦਾ ਚੁੱਕ ਇਹ ਮੰਗ ਕੀਤੀ ਕਿ ਇਕ ਰਾਸ਼ਟਰ ਇਕ ਚੋਣ ਦੀ ਤਰਜ਼ ‘ਤੇ ਇਕ ਰਾਸ਼ਟਰ ਇਕ ਪੋਸ਼ਣ ਦੀ ਨੀਤੀ ਲਿਆਂਦੀ ਜਾਵੇ। ਇਸ ਦਾ ਜਵਾਬ ਦਿੰਦੇ ਹੋਏ ਕੇਂਦਰੀ ਬਾਲ ਵਿਕਾਸ ਮੰਤਰੀ ਸਿਮ੍ਰਤੀ ਈਰਾਨੀ ਨੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਯੋਜਨਾ ਚਲਾ ਰਹੀ ਹੈ।

ਇਸ ਤੋਂ ਪਹਿਲਾਂ ਰਾਜ ਸਭਾ ‘ਚ ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਧਿਆਨ ਦਿਉ ਪ੍ਰਸਤਾਵ ਦਿੱਤਾ, ਜਿਸ ‘ਤੇ ਸੋਮਵਾਰ ਨੂੰ ਚਰਚਾ ਦੀ ਸੰਭਵਾਨਾ ਹੈ ਪਰ ਇਸ ਤੋਂ ਪਹਿਲਾਂ ਸੰਸਦ ‘ਚ 2 ਮਿੰਟ ਦਾ ਮੌਨ ਰੱਖ ਕੇ ਮਰਹੂਮ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਰਾਥਨਾ ਕੀਤੀ ਗਈ।