World

ਲੰਡਨ ਅੱਤਵਾਦੀ ਹਮਲੇ ਬੋਲੀ ਥੇਰੇਸਾ- ਦੇਸ਼ ਦੀ ਵੰਡ ਨਹੀਂ ਕਰ ਸਕਦੇ ਅੱਤਵਾਦੀ

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਉੱਤਰ ਲੰਡਨ ਸਥਿਤ ਮਸਜਿਦ ‘ਤੇ ਹੋਏ ਅੱਤਵਾਦੀ ਹਮਲੇ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਕਿਹਾ ਕਿ ਖਤਰਨਾਕ ਅੱਤਵਾਦੀ ਦੇਸ਼ ਦੀ ਵੰਡ ਨਹੀਂ ਕਰ ਸਕਦੇ। ਪਿਛਲੇ ਸਾਲ 19 ਜੂਨ ਨੂੰ ਉੱਤਰੀ ਲੰਡਨ ‘ਚ ਫਿਨਸਬਰੀ ਪਾਰਕ ਸਥਿਤ ਮਸਜਿਦ ‘ਚ ਇਕ ਵਿਅਕਤੀ ਨੇ ਨਮਾਜ਼ੀਆਂ ‘ਤੇ ਵੈਨ ਚੜ੍ਹਾ ਦਿੱਤੀ ਸੀ। ਇਸ ‘ਚ 6 ਬੱਚਿਆਂ ਦੇ ਪਿਤਾ ਮਕਰਮ ਅਲੀ ਦੀ ਜਾਨ ਚਲੀ ਗਈ ਸੀ ਤੇ 12 ਹੋਰ ਲੋਕ ਜ਼ਖਮੀ ਹੋ ਗਏ ਸਨ।
ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 9 ਵਜੇ ਇਕ ਮਿੰਟ ਦਾ ਮੌਨ ਰੱਖ ਕੇ ਮਕਰਮ ਅਲੀ ਨੂੰ ਯਾਦ ਕੀਤਾ ਗਿਆ। ਇਸਲਿੰਗਟਨ ਟਾਊਨ ਹਾਲ ‘ਚ ਆਯੋਜਿਤ ਇਸ ਸਮਾਗਮ ‘ਚ ਗ੍ਰਹਿ ਮੰਤਰੀ ਸਾਜਿਦ ਜਾਵਿਦ, ਲੰਡਨ ਦੇ ਮੇਅਰ ਸਾਦਿਕ ਖਾਨ ਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬੀਨ ਮਸਜਿਦ ਦੇ ਇਮਾਮ ਮੁਹੰਮਦ ਮਹਿਮੂਦ ਦੇ ਨਾਲ ਸ਼ਾਮਲ ਹੋਏ।