World

ਲੰਡਨ ‘ਚ ‘ਟਰੰਪ ਬੇਬੀ ਗੁਬਾਰੇ’ ਰਾਹੀਂ ਹੋਵੇਗਾ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ

ਵਾਸ਼ਿੰਗਟਨ/ਲੰਡਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਯੂ.ਕੇ. ਦੇ ਅਧਿਕਾਰਿਕ ਦੌਰੇ ‘ਤੇ ਜਾਣਗੇ। ਟਰੰਪ ਦਾ ਪਹਿਲਾ ਯੂ.ਕੇ. ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਵਿਰੁੱਧ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਤਿਆਰੀਆਂ ਵਿਚੋਂ ਇਕ ਹੈ ‘ਟਰੰਪ ਜਿਹਾ ਦਿਸਣ ਵਾਲਾ ਗੁਬਾਰਾ’। ਲੰਡਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਹੁਣ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਹੈ ਕਿ ਉਹ ਟਰੰਪ ਦੀ ਯਾਤਰਾ ਦੌਰਾਨ ਇਸ ਗੁਬਾਰੇ ਜ਼ਰੀਏ ਆਪਣੀ ਨਾਰਾਜ਼ਗੀ ਜ਼ਾਹਰ ਕਰ ਸਕਦੇ ਹਨ।

ਇਹ ਵੱਡਾ ਗੁਬਾਰਾ ਜਿਸ ਵਿਚ ਟਰੰਪ ਨੂੰ ਨਾਰਾਜ਼ ਸ਼ਖਸ ਦੇ ਤੌਰ ‘ਤੇ ਦਿਖਾਇਆ ਗਿਆ ਹੈ, ਸੰਤਰੀ ਰੰਗ ਦਾ ਹੈ ਅਤੇ ਇਕ ਬੱਚੇ ਵਾਂਗ ਦਿੱਸ ਰਿਹਾ ਹੈ। ਇਹ ਗੁਬਾਰਾ ਬ੍ਰਿਟੇਨ ਦੀ ਸੰਸਦ ਕੋਲ ਉਡਾਇਆ ਜਾਵੇਗਾ। 20 ਫੁੱਟ ਉੱਚਾ ਇਹ ਗੁਬਾਰਾ ਬਹੁਤ ਹੀ ਜਲਣਸ਼ੀਲ ਹੈ ਅਤੇ ਇਸ ਨੁੰ ‘ਟਰੰਪ ਬੇਬੀ’ ਦੇ ਤੌਰ ‘ਤੇ ਦੱਸਿਆ ਗਿਆ ਹੈ। 13 ਜੁਲਾਈ ਨੂੰ ਇਹ ਸੰਸਦ ਦੇ ਵਰਗਾਕਾਰ ਬਾਗ ਉੱਪਰ ਨਜ਼ਰ ਆਵੇਗਾ ਅਤੇ 2 ਘੰਟੇ ਤੱਕ ਆਸਮਾਨ ਵਿਚ ਰਹੇਗਾ। ਗ੍ਰੇਟਰ ਲੰਡਨ ਅਥਾਰਿਟੀ ਵੱਲੋਂ ਇਸ ਗੁਬਾਰੇ ਨੂੰ ਉਡਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਟਰੰਪ ਦਾ ਯੂ.ਕੇ. ਦੌਰੇ ਦਾ ਪ੍ਰੋਗਰਾਮ
ਟਰੰਪ ਨੇ ਆਪਣੇ ਯੂ.ਕੇ. ਦੌਰੇ ਦੇ ਪ੍ਰੋਗਰਾਮ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ। ਹੁਣ ਉਹ ਬਲੇਦਹੀਅਮ ਪੈਲੇਸ ਜਾਣਗੇ ਅਤੇ ਵਿੰਡਸਰ ਵਿਚ ਮਹਾਰਾਣੀ ਐਲੀਜ਼ਾਬੇਥ ਨਾਲ ਮੁਲਾਕਾਤ ਕਰਨਗੇ। ਇਸ ਦੇ ਇਲਾਵਾ ਉਹ ਬ੍ਰਿਟੇਨ ਦੀ ਪੀ.ਐੱਮ. ਥੈਰੇਸਾ ਮੇਅ ਨਾਲ ਚੈਕਰਸ ਵਿਚ ਦੋ-ਪੱਖੀ ਵਾਰਤਾ ਵਿਚ ਸ਼ਾਮਲ ਹੋਣਗੇ। ਇਸ ਮਗਰੋਂ ਉਹ ਸਕਾਟਲੈਂਡ ਸਥਿਤ ਆਪਣੇ ਗੋਲਫ ਕੋਰਸ ਜਾਣਗੇ। ਟਰੰਪ ਦਾ ਇਹ ਯੂ.ਕੇ. ਦੌਰਾ ਕਾਫੀ ਵਿਵਾਦਮਈ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਅਤੇ ਕਈ ਅਮਰੀਕੀ ਨੇਤਾਵਾਂ ਵਿਚਕਾਰ ਅਪਰਾਧ ਅਤੇ ਅੱਤਵਾਦ ਨੂੰ ਲੈ ਕੇ ਸ਼ਬਦਾਂ ਦੀ ਜੰਗ ਜਾਰੀ ਹੈ