Menu

ਵਾਈਸ ਐਡਮਿਰਲ ਕਰਮਬੀਰ ਬਣੇ ਸਮੁੰਦਰੀ ਫੌਜ ਦੀ ਪੂਰਬੀ ਕਮਾਨ ਦੇ ਮੁਖੀ

ਨਵੀਂ ਦਿੱਲੀ – ਵਾਈਸ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਸਮੁੰਦਰੀ ਫੌਜ ਦੀ ਪੂਰਬੀ ਕਮਾਨ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਨੂੰ ਵਾਈਸ ਐਡਮਿਰਲ ਐੱਚ. ਸੀ. ਐੱਸ. ਬਿਸ਼ਟ ਦੇ ਸੇਵਾਮੁਕਤ ਹੋਣ ਮਗਰੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼੍ਰੀ ਬਿਸ਼ਟ ਨੂੰ 40 ਸਾਲ ਦੀ ਲੰਬੀ ਸੇਵਾ ਮਗਰੋਂ ਅੱਜ ਵਿਦਾਇਗੀ ਦਿੱਤੀ ਗਈ। ਕਰਮਬੀਰ ਸਿੰਘ ਨੂੰ ਜੁਲਾਈ 1980 ‘ਚ ਸਮੁੰਦਰੀ ਫੌਜ ਵਿਚ ਕਮਿਸ਼ਨ ਮਿਲਿਆ ਸੀ। 1982 ‘ਚ ਉਨ੍ਹਾਂ ਨੂੰ ਹੈਲੀਕਾਪਟਰ ਪਾਇਲਟ ਬਣਾਇਆ ਗਿਆ। ਉਨ੍ਹਾਂ ਨੇ ਲੰਬੇ ਸਮੇਂ ਤੱਕ ਚੇਤਕ ਅਤੇ ਕਾਮੋਵ ਹੈਲੀਕਾਪਟਰਾਂ ਨੂੰ ਉਡਾਇਆ। ਤੱਟ ਰੱਖਿਅਕ ਬਲ ਅਤੇ ਸਮੁੰਦਰੀ ਫੌਜ ਦੇ ਕਈ ਜੰਗੀ ਬੇੜਿਆਂ ਦੀ ਕਮਾਨ ਸੰਭਾਲਣ ਦੇ ਨਾਲ-ਨਾਲ ਉਹ ਸਮੁੰਦਰੀ ਫੌਜ ਦੇ ਪੱਛਮੀ ਬੇੜੇ ਦੇ ਫਲੀਟ ਆਪ੍ਰੇਸ਼ਨ ਆਫੀਸਰ ਵੀ ਰਹਿ ਚੁੱਕੇ ਹਨ।
ਫਲੈਗ ਰੈਂਕ ਮਿਲਣ ਮਗਰੋਂ ਪੂਰਬੀ ਕਮਾਨ ਦੇ ਚੀਫ ਆਫ ਸਟਾਫ ਅਤੇ ਅੰਡੇਮਾਨ ਨਿਕੋਬਾਰ ਸਥਿਤ ਤਿੰਨਾਂ ਫੌਜੀਆਂ ਦੀ ਸੰਗਠਿਤ ਕਮਾਨ ਦੇ ਚੀਫ ਆਫ ਸਟਾਫ ਵੀ ਰਹਿ ਚੁੱਕੇ ਹਨ।