Menu

ਵਿਆਹ ਉਪਰੰਤ ਅਮਰੀਕਾ ਲਿਆਂਦੀ ਪਤਨੀ ਨੇ ਦਿਖਾਏ ਰੰਗ, ਹੋਈ ਫਰਾਰ

nobanner

ਓਹਾਈਓ— ਅਮਰੀਕਾ ਦੇ ਓਹਾਈਓ ਸੂਬੇ ਦੇ ਸ਼ਹਿਰ ਕਲੀਵਲੈਂਡ ਵਿਖੇ ਤਕਰੀਬਨ 31 ਸਾਲ ਤੋਂ ਰਹਿ ਰਹੇ ਰੂਪ ਸਿੰਘ, ਜੋ ਲੁਧਿਆਣਾ ਦੇ ਇਕ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਨੇ ਆਪਣੀ ਪਤਨੀ ਵਿਰੁੱਧ ਇਮੀਗ੍ਰੇਸ਼ਨ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ 2008 ਵਿਚ ਉਨ੍ਹਾਂ ਦਾ ਰਿਸ਼ਤਾ ਕਲੀਵਲੈਂਡ ਵਿਚ ਰਹਿ ਰਹੀ ਇਕ ਰੰਮੀ ਨਾਂਅ ਦੀ ਔਰਤ ਨੇ ਤਰਨਤਾਰਨ ਦੇ ਪਿੰਡ ਪੋਹੂਵਿਡ ਵਿਖੇ ਆਪਣੀ ਭੂਆ ਦੀ ਕੁੜੀ ਮਨਦੀਪ ਕੌਰ ਨਾਲ ਕਰਾਇਆ ਸੀ ਜਿਸ ਦਾ ਇਕ ਮੁੰਡਾ ਵੀ ਹੈ ਅਤੇ ਫਿਰ 2014 ਵਿਚ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ। ਜਿਸ ਤੋਂ ਬਾਅਦ ਰੂਪ ਸਿੰਘ ਸਾਢੇ 5 ਮਹੀਨੇ ਅੰਮ੍ਰਿਤਸਰ ਵਿਚ ਰਹਿਣ ਤੋਂ ਬਾਅਦ ਅਮਰੀਕਾ ਆ ਗਿਆ, ਜਿੱਥੇ ਉਸ ਨੇ ਆਪਣੀ ਪਤਨੀ ਅਤੇ ਬੇਟੇ ਦੇ ਅਮਰੀਕਾ ਲਈ ਦਸਤਾਵੇਜ਼ ਅਪਲਾਈ ਕਰ ਦਿੱਤੇ। ਫਿਰ 5 ਦਸੰਬਰ 2017 ਨੂੰ ਮਨਦੀਪ ਕੌਰ (40) ਅਤੇ ਉਸ ਦਾ ਮੁੰਡਾ ਸੈਨਵਰਪ੍ਰੀਤ ਸਿੰਘ (17) ਨਿਊਯਾਰਕ ਪਹੁੰਚੇ।

ਰੂਪ ਸਿੰਘ ਨੇ ਦੱਸਿਆ ਕਿ 11 ਦਸੰਬਰ ਸਵੇਰੇ 5 ਵਜੇ ਪੁਲਸ ਨੇ ਉਨ੍ਹਾਂ ਦੇ ਅਪਾਰਟਮੈਂਟ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਉਸ ਦੀ ਪਤਨੀ ਤੇ ਮੁੰਡਾ ਰੋਲਾ ਪਾਉਂਦੇ ਹੋਏ ਬਾਹਰ ਆ ਗਏ। ਇੰਟਰਪ੍ਰੇਟਰ ਰਹੀਂ ਉਸ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਅਤੇ ਮੇਰਾ ਕੋਈ ਮੇਲ-ਜੋਲ ਨਹੀਂ ਹੈ, ਜਿਸ ਤੋਂ ਬਾਅਦ ਪੁਲਸ ਰੂਪ ਸਿੰਘ ਨੂੰ ਥਾਣੇ ਲੈ ਗਈ ਅਤੇ ਉਨ੍ਹਾਂ ਨੂੰ 9 ਵਜੇ ਥਾਣੇ ਆਉਣ ਲਈ ਕਿਹਾ। ਰੂਪ ਸਿੰਘ ਨੇ ਪੁਲਸ ਨੂੰ ਸਾਰੀ ਗੱਲ ਦੱਸੀ ਅਤੇ ਜਦੋਂ ਪੁਲਸ ਰੂਪ ਸਿੰਘ ਦੇ ਘਰ ਫਿਰ ਗਈ ਤਾਂ ਊਸ ਦੀ ਪਤਨੀ ਅਤੇ ਮੁੰਡਾ ਆਪਣਾ ਸਾਮਾਨ ਛੱਡ ਕੇ ਦੌੜ ਚੁੱਕੇ ਸਨ। ਜਾਂਦੇ ਹੋਏ ਉਹ ਰੂਪ ਸਿੰਘ ਦਾ ਫੌਨ, ਸੋਨੇ ਦਾ ਕੜਾ, ਚੈਨੀ ਅਤੇ ਮੁੰਦਰੀ ਵੀ ਲੈ ਗਏ। ਰੂਪ ਸਿੰਘ ਨੇ ਇਸ ਸਬੰਧੀ ਕਲੀਵਲੈਂਡ ਪੁਲਸ ਨੂੰ ਅਤੇ ਇਮੀਗ੍ਰੇਸ਼ਨ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਅਪੀਲ ਕੀਤੀ ਕਿ ਉਨ੍ਹਾਂ ਦੋਵਾਂ ਨੂੰ ਵਾਪਸ ਭਾਰਤ ਭੇਜਿਆ ਜਾਵੇ।