Menu

ਵੋਟਰ ਰਜਿਸਟਰੇਸ਼ਨ ਲਈ ਉੱਤਰ ਪ੍ਰਦੇਸ਼ ਦੇ ਪਿੰਡ-ਪਿੰਡ ਪਹੁੰਚ ਰਹੀਆਂ ਹਨ ਟੀਮਾਂ

ਮਥੁਰਾ — ਭਾਰਤ ਚੋਣ ਕਮਿਸ਼ਨ ਵਲੋਂ ਉੱਤਰ ਪ੍ਰਦੇਸ਼ ‘ਚ ਵੱਡੇ ਪੈਮਾਨੇ ‘ਤੇ ਚਲਾਏ ਜਾ ਰਹੇ ‘ਆਓ ਸਰਕਾਰ ਬਣਾਏ’ ਅਭਿਆਨ ‘ਚ 22 ਅਤੇ 23 ਅਕਤੂਬਰ ਨੂੰ ਵਿਸ਼ੇਸ਼ ਮੋਬਾਲਿ ਵੈਨ ਪਿੰਡ-ਪਿੰਡ ਪਹੁੰਚ ਕੇ 1 ਜਨਵਰੀ 2017 ਤੱਕ 18 ਸਾਲ ਦੀ ਉਮਰ ਵਾਲੇ ਸਾਰੇ ਵੋਟਰਾਂ ਦਾ ਰਜਿਸਟਰੇਸ਼ਨ ਕਰੇਗੀ। ਜ਼ਿਲਾ ਚੋਣ ਕਮਿਸ਼ਨ ਅਧਿਕਾਰੀ ਅਤੇ ਜ਼ਿਲਾ ਅਧਿਕਾਰੀ ਨਿਤਿਨ ਬੰਸਲ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ‘ਚ ਵੋਟਰਾਂ ਦੀ ਗਿਣਤੀ ਉਥੇ ਦੀ ਜਨ-ਸੰਖਿਆ ਤੋਂ ਘੱਟ ਪਾਈ ਗਈ ਹੈ, ਇਸ ਅਭਿਆਨ ਦੇ ਤਹਿਤ ਕਮਿਸ਼ਨ ਕਾਰਜ ਨਾਲ ਜੁੜੇ ਅਧਿਕਾਰੀ-ਕਰਮਚਾਰੀ ਉਨ੍ਹਾਂ ਪਿੰਡਾਂ ‘ਚ ਜਾ ਕੇ ਹਰ ਨੌਜਵਾਨ ਦੀ ਵੋਟ ਬਣਾਉਣ ਦਾ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਸੰਭਾਵਿਤ ਵੋਟਰਾਂ ਨੂੰ ਮੌਕੇ ‘ਤੇ ਹੀ ਫਾਰਮ ਭਰਨ ਦੀ ਸੁਵਿਧਾ ਦੇ ਕੇ ਉਨ੍ਹਾਂ ਦਾ ਰਜਿਸਟਰੇਸ਼ਨ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਫਾਰਮ ਭਰਨ ਵਾਲੇ ਸਾਰੇ ਨੌਜਵਾਨਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਾਲ ਹੀ ਉਨ੍ਹਾਂ ਨੂੰ ਵੋਟਰ ਪਹਿਚਾਣ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਕਿਸੇ ਵੀ ਪ੍ਰਕਾਰ ਨਾਲ ਵੋਟਰ ਬਣਨ ਤੋਂ ਵੰਚਿਤ ਸਾਰੇ ਨਾਗਰਿਕ ਨਾ ਕੇਵਲ ਨਵੇਂ ਵੋਟਰ ਪਹਿਚਾਣ ਪੱਤਰ ਲਈ ਅਪਲਾਈ ਕਰ ਸਕਦੇ ਹਨ, ਬਲਕਿ ਪਹਿਚਾਣ ਪੱਤਰਾਂ ‘ਚ ਸੋਧ, ਥਾਂ ਬਦਲਣ, ਨਾਂ ਕਟਾਉਣ ਜਿਹੇ ਹੋਰ ਸਾਰੇ ਜ਼ਰੂਰੀ ਕੰਮ ਵੀ ਕਰਾ ਸਕਦੇ ਹਨ, ਬੰਸਲ ਨੇ ਦੱਸਿਆ ਕਿ ਪਾਰੰਪਰਿਕ ਰੂਪ ਤੋਂ ਫਾਰਮ ਭਰਾਉਣ ਤੋਂ ਇਲਾਵਾ ਆਨ-ਲਾਈਨ ਅਪਲਾਈ ਦੀ ਵੀ ਸੁਵਿਧਾ ਮੋਬਾਇਲ ਟੀਮ ਵਲੋਂ ਉਪਲੱਬਧ ਕਰਾਈ ਜਾਵੇਗੀ। ਜ਼ਿਲੇ ਦੇ ਪੰਜਾਂ ਵਿਧਾਨ ਸਭਾ ਖੇਤਰਾਂ ‘ਚ ਇਹ ਅਭਿਆਨ 31 ਅਕਤੂਬਰ ਤੱਕ ਜਾਰੀ ਰਹੇਗਾ।