Menu

ਵੱਖਵਾਦੀਆਂ ਨੇ ਕਸ਼ਮੀਰੀ ਬੱਚਿਆਂ ਨੂੰ ਫੜਾਏ ਪੱਥਰ, ਆਪਣੇ ਬੇਟੇ-ਬੇਟੀਆਂ ਨੂੰ ਭੇਜਿਆ ਵਿਦੇਸ਼

ਸ਼੍ਰੀਨਗਰ— ਕਸ਼ਮੀਰ ਵਾਦੀ ਵਿਚ ਬੀਤੇ ਕੁਝ ਮਹੀਨਿਆਂ ਤੋਂ ਚਲ ਰਹੀ ਅਸ਼ਾਂਤੀ ਅਤੇ ਪੱਥਰਬਾਜ਼ੀ ਦਾ ਦੌਰ ਖਤਮ ਨਹੀਂ ਹੋ ਰਿਹਾ। ਵੱਖਵਾਦੀਆਂ ਨੇ ਕਸ਼ਮੀਰੀ ਲੋਕਾਂ ਭਾਵੇਂ ਉਹ ਔਰਤਾਂ ਹੋਣ, ਨੌਜਵਾਨ ਹੋਣ ਜਾਂ ਸਕੂਲੀ ਬੱਚੇ, ਸਭ ਦੇ ਹੱਥਾਂ ‘ਚ ‘ਨਫਰਤ ਦੇ ਪੱਥਰ’ ਫੜਾ ਦਿੱਤੇ ਹਨ। ਅੱਤਵਾਦੀਆਂ ਵਿਰੁੱਧ ਫੌਜ ਦੇ ਸਰਚ ਆਪ੍ਰੇਸ਼ਨ ਨੂੰ ਰੋਕਣ ਦੇ ਇਰਾਦੇ ਨਾਲ ਉਕਤ ਵਿਅਕਤੀ ਜਵਾਨਾਂ ‘ਤੇ ਪੱਥਰਬਾਜ਼ੀ ਕਰਦੇ ਹਨ। ਹਿੰਸਾ ਅਤੇ ਪੱਥਰਬਾਜ਼ੀ ਨੇ ਵਾਦੀ ਵਿਚ ਇਕ ਪਾਸੇ ਜਿਥੇ ਵਿਕਾਸ ਨੂੰ ਰੋਕਿਆ ਹੋਇਆ ਹੈ, ਉਥੇ ਦੂਜੇ ਪਾਸੇ ਨੌਜਵਾਨਾਂ ਦੇ ਭਵਿੱਖ ‘ਤੇ ਸਵਾਲ ਵੀ ਖੜ੍ਹਾ ਕੀਤਾ ਹੈ।
ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਦੇ ਜੋ ਨੇਤਾ ਕਸ਼ਮੀਰੀਆਂ ਦੇ ਹੱਥਾਂ ‘ਚ ਪੱਥਰ ਫੜਾਉਣ ਲਈ ਜ਼ਿੰਮੇਵਾਰ ਹਨ, ਨੂੰ ਵਾਦੀ ਦੇ ਨੌਜਵਾਨਾਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ, ਉਨ੍ਹਾਂ ਨੂੰ ਤਾਂ ਆਪਣੇ ਬੇਟੇ ਬੇਟੀਆਂ ਦੇ ਸੁਨਹਿਰੀ ਭਵਿੱਖ ਦੀ ਚਿੰਤਾ ਹੈ। ਉਨ੍ਹਾਂ ਨੇ ਆਪਣੇ ਬੇਟੇ-ਬੇਟੀਆਂ ਨੂੰ ਪੱਥਰਬਾਜ਼ੀ ਅਤੇ ਹਿੰਸਾ ਤੋਂ ਦੂਰ ਵਿਦੇਸ਼ਾਂ ‘ਚ ਭੇਜ ਦਿੱਤਾ ਹੈ ਜਿੱਥੇ ਉਹ ਚੰਗੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਵਧੀਆ ਜ਼ਿੰਦਗੀ ਵੀ ਬਿਤਾ ਰਹੇ ਹਨ। ਸਵਾਲ ਇਹ ਹੈ ਕਿ ਕੀ ਕਸ਼ਮੀਰ ਦੇ ਨੌਜਵਾਨ ਆਪਣਾ ਸੁਨਹਿਰੀ ਭਵਿੱਖ ਨਹੀਂ ਬਣਾ ਸਕਦੇ?
ਵਾਦੀ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਵੱਖਵਾਦੀ ਚਿਹਰੇ
>> ਸਈਦ ਅਲੀ ਸ਼ਾਹ ਗਿਲਾਨੀ ਦਾ ਇਕ ਪੁੱਤਰ ਨਈਮ ਗਿਲਾਨੀ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਡਾਕਟਰ ਹੈ ਤਾਂ ਦੂਜਾ ਬੇਟਾ ਜਹੂਰ ਭਾਰਤ ਵਿਚ ਹੀ ਇਕ ਹਵਾਈ ਕੰਪਨੀ ‘ਚ ਪਾਇਲਟ ਹੈ। ਗਿਲਾਨੀ ਦੀ ਬੇਟੀ ਸਾਊਦੀ ਅਰਬ ਦੇ ਸ਼ਹਿਰ ਜਦਾਹ ਵਿਖੇ ਅਧਿਆਪਕ ਹੈ ਅਤੇ ਉਸਦਾ ਪਤੀ ਇੰਜੀਨੀਅਰ ਹੈ।
>> ਗਿਲਾਨੀ ਧੜੇ ਦੇ ਮੁਹੰਮਦ ਅਸ਼ਰਫ ਸੇਹਰਈ ਨੇ ਆਪਣੇ ਬੇਟੇ ਆਬਿਦ ਨੂੰ ਵਧੀਆ ਸਿੱਖਿਆ ਦਿਵਾਈ ਹੈ। ਉਹ ਇਸ ਸਮੇਂ ਦੁਬਈ ਵਿਚ ਕੰਪਿਊਟਰ ਇੰਜੀਨੀਅਰ ਹੈ।
>> ਮੀਰਵਾਇਜ਼ ਉਮਰ ਫਾਰੂਕ ਦੀ ਭੈਣ ਰਾਬੀਆ ਫਾਰੂਕ ਅਮਰੀਕਾ ‘ਚ ਡਾਕਟਰ ਹੈ।
>> ਗੁਲਾਮ ਮੁਹੰਮਦ ਸੁਮਜੀ ਦਾ ਬੇਟਾ ਜੁਗਨੂ ਦਿੱਲੀ ਦੇ ਇਕ ਮੈਨੇਜਮੈਂਟ ਕਾਲਜ ‘ਚ ਪੜ੍ਹਦਾ ਹੈ।
>> ਫਰੀਦਾ ਭੈਣ ਜੀ ਦਾ ਬੇਟਾ ਰੂਮਾ ਮਕਬੂਲ ਦੱਖਣੀ ਅਫਰੀਕਾ ਵਿਖੇ ਰਹਿੰਦਾ ਹੈ ਅਤੇ ਉਥੇ ਡਾਕਟਰ ਹੈ।
>> ਹਾਸ਼ਿਮ ਕੁਰੈਸ਼ੀ ਜੋ ਡੈਮੋਕ੍ਰੇਟਿਕ ਲਿਬਰੇਸ਼ਨ ਪਾਰਟੀ ਦਾ ਆਗੂ ਹੈ, ਦੇ 2 ਪੁੱਤਰ ਇਕਬਾਲ ਅਤੇ ਬਿਲਾਲ ਲੰਡਨ ਵਿਖੇ ਰਹਿੰਦੇ ਹਨ।
>> ਏਯਾਜ ਅਕਬਰ ਦਾ ਬੇਟਾ ਸਰਵਾਰ ਯਾਕੂਬ ਪੁਣੇ ਵਿਚ ਮੈਨੇਜਮੈਂਟ ਦਾ ਵਿਦਿਆਰਥੀ ਹੈ।
>> ਅਬਦੁੱਲਾ ਅਜੀਜ਼ ਡਾਰ ਦੇ 2 ਪੁੱਤਰ ਉਮਰ ਡਾਰ ਅਤੇ ਆਦਿਲ ਡਾਰ ਪਾਕਿਸਤਾਨ ਵਿਚ ਸਿੱਖਿਆ ਲੈ ਰਹੇ ਹਨ।
>> ਆਸੀਆ ਅੰਦਰਾਬੀ ਜੋ ਦੁਖਤਰਾਨ-ਏ-ਮਿਲਤ ਦੀ ਆਗੂ ਹੈ, ਦੀ ਭੈਣ ਮਰੀਅਮ ਆਪਣੇ ਪਰਿਵਾਰ ਨਾਲ ਮਲੇਸ਼ੀਆ ਰਹਿੰਦੀ ਹੈ। ਆਸੀਆ ਦੇ ਵੱਡੇ ਬੇਟੇ ਮੁਹੰਮਦ ਬਿਨ ਕਾਸਿਮ ਨੇ ਮਲੇਸ਼ੀਆ ਤੋਂ ਬੀ. ਟੈੱਕ ਕੀਤੀ ਹੈ ਅਤੇ ਉਹ ਇਸ ਸਮੇਂ ਆਸਟ੍ਰੇਲੀਆ ‘ਚ ਅੱਗੋਂ ਦੀ ਪੜ੍ਹਾਈ ਕਰ ਰਿਹਾ ਹੈ।