World

ਸਕਾਟਲੈਂਡ: ਮੈਕਗਿੱਲ ਬੱਸ ਕੰਪਨੀ ਨੇ ਦਿੱਤਾ ਇਲੈਕਟ੍ਰਿਕ ਵਾਹਨਾਂ ਲਈ 15 ਮਿਲੀਅਨ ਪੌਂਡ ਦਾ ਆਰਡਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਇੱਕ ਮੋਹਰੀ ਬੱਸ ਫਰਮ ਦੁਆਰਾ ਇਲੈਕਟ੍ਰਿਕ ਬੱਸਾਂ ਲਈ 15 ਮਿਲੀਅਨ ਪੌਂਡ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੈਕਗਿੱਲ ਫਰਮ ਨੇ ਸਕਾਟਲੈਂਡ ਦੇ ਪੱਛਮ ਵਿੱਚ ਇਸ ਦੇ ਕਾਰੋਬਾਰ ਵਿੱਚ ਵਾਧਾ ਕਰਨ ਲਈ 33 ਨਵੇਂ ਵਾਹਨਾਂ ਦਾ ਆਰਡਰ ਦਿੱਤਾ ਹੈ। ਫਰਮ ਵੱਲੋਂ ਇਹ ਪਹਿਲ ਗ੍ਰੀਨਕ ਅਧਾਰਿਤ ਕੰਪਨੀ ਵੱਲੋਂ 30 ਤੋਂ ਵਧੇਰੇ ਬੱਸਾਂ ਤਿਆਰ ਕਰਨ ਲਈ ਦੋ ਕੰਪਨੀਆਂ ਨਾਲ 17.5 ਮਿਲੀਅਨ ਪੌਂਡ ਦੇ ਸਮਝੌਤੇ ਤੋਂ ਬਾਅਦ ਕੀਤੀ ਗਈ ਹੈ। 

ਇਹ ਇਲੈਕਟ੍ਰਿਕ ਬੱਸਾਂ ਇਸ ਸਾਲ ਦੇ ਦੂਜੇ ਅੱਧ ਵਿੱਚ ਗਲਾਸਗੋ ਵਿੱਚ ਕੋਪ 26 ਸੰਮੇਲਨ ਤੋਂ ਪਹਿਲਾਂ ਦਿੱਤੀਆਂ ਜਾਣਗੀਆਂ।ਮੈਕਗਿੱਲ ਦੇ ਚੇਅਰਮੈਨ ਜੇਮਜ਼ ਈਸਡੇਲ ਅਨੁਸਾਰ ਇਹ ਨਿਵੇਸ਼ ਕਰਨ ਵਿੱਚ ਬਹੁਤ ਖੁਸ਼ੀ ਹੋਈ ਹੈ ਜਿਸ ਨਾਲ ਸਕਾਟਲੈਂਡ ਅਤੇ ਡੰਡੀ ਦੇ ਪੱਛਮ ਵਿੱਚ ਕੰਪਨੀ ਦੇ ਬਿਜਲਈ ਵਾਹਨਾਂ ਦੀ ਗਿਣਤੀ 68 ਹੋ ਜਾਵੇਗੀ। ਕੰਪਨੀ ਅਨੁਸਾਰ ਮੈਕਗਿੱਲ ਵਿੱਚ ਨਿਵੇਸ਼ ਦਾ ਇੱਕ ਮਜ਼ਬੂਤ ​​ਰਿਕਾਰਡ ਹੈ ਅਤੇ ਇਹ ਨਿਵੇਸ਼ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰਹੇਗਾ।