World

ਸਾਬਕਾ ਜਾਸੂਸ ਦੀ ਬੇਟੀ ਨੇ ਸ਼ਾਇਦ ਦਬਾਅ ‘ਚ ਦਿੱਤਾ ਬਿਆਨ : ਰੂਸ

ਮਾਸਕੋ — ਰੂਸ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਜਾਸੂਸ ਸਰਗੇਈ ਸਰਕਰੀਪਲ ਦੀ ਬੇਟੀ ਯੂਲੀਆ ਸਕਰੀਪਲ ਨੇ ਸ਼ਾਇਦ ਦਬਾਅ ਵਿਚ ਆਪਣਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਰੂਸ ਪਰਤਣ ਲਈ ਤਿਆਰ ਨਹੀਂ ਹੈ। ਸਾਬਕਾ ਜਾਸੂਸ ਅਤੇ ਉਨ੍ਹਾਂ ਦੀ ਬੇਟੀ ਨੂੰ ਮਾਰਚ ਵਿਚ ਬ੍ਰਿਟੇਨ ਵਿਚ ਜ਼ਹਿਰ ਦਿੱਤਾ ਗਿਆ ਸੀ। ਯੂਲੀਆ ਸਕਰੀਪਲ ਨੇ ਕੱਲ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਕ ਦਿਨ ਆਪਣੇ ਦੇਸ਼ ਪਰਤੇਗੀ ਪਰ ਪਹਿਲਾਂ ਚੀਜ਼ਾਂ ਬਿਹਤਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਬ੍ਰਿਟੇਨ ਵਿਚ ਰੂਸੀ ਡਿਪਲੋਮੈਟਾਂ ਵੱਲੋਂ ਦਿੱਤੇ ਸਹਿਯੋਗ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ।
4 ਮਾਰਚ ਨੂੰ ਜ਼ਹਿਰ ਦਿੱਤੇ ਜਾਣ ਬਾਅਦ ਯੂਲੀਆ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਆਈ। ਲੇਖਕਾਂ ਨੇ ਇਸ ਨੂੰ ਰਿਕਾਰਡ ਕੀਤਾ ਅਤੇ ਰੂਸ ਵਿਚ ਨੈਸ਼ਨਲ ਟੀ.ਵੀ. ‘ਤੇ ਇਸ ਦਾ ਪ੍ਰਸਾਰਣ ਹੋਇਆ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਬੁਲਾਰਾ ਦਿਮਿਤਰੀ ਪੇਸਕੋਵ ਨੇ ਵੀਡੀਓ ਦੇ ਬਾਰੇ ਕਿਹਾ,”ਸਾਡੇ ਕੋਲ ਇਸ ਵੀਡੀਓ ‘ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ।” ਪੇਸਕੋਵ ਨੇ ਕਿਹਾ,”ਪਹਿਲਾਂ ਦੀ ਤਰ੍ਹਾਂ ਸਾਨੂੰ ਨਹੀਂ ਪਤਾ ਕਿ ਯੂਲੀਆ ਸਕਰੀਪਲ ਦੀ ਸਥਿਤੀ ਕੀ ਹੈ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਹ ਬਿਆਨ ਦਿੱਤਾ ਹੈ ਜਾਂ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ ਸੀ।”