Entertainment World

ਸਿਡਨੀ ਏਅਰਪੋਰਟ ‘ਤੇ ਗੁਰਦਾਸ ਮਾਨ ਦਾ ਹੋਇਆ ਭਰਵਾਂ ਸਵਾਗਤ

ਸਿਡਨੀ — ਮੈਲਬੌਰਨ ਤੇ ਬ੍ਰਿਸਬੇਨ ਦੇ ਸਫਲ ਸ਼ੋਆਂ ਤੋਂ ਬਾਆਦ ਹੁਣ ਗੁਰਦਾਸ ਮਾਨ ਸਿਡਨੀ ਪੁੱਜ ਗਏ ਹਨ। ਸਿਡਨੀ ਏਅਰਪੋਰਟ ਤੇ ਡਾ. ਰਮਨ ਔਲ਼ਖ ਤੇ ਸਮਰੀਨ ਕੌਰ ਜੋ ਕਿ ਸਿਡਨੀ ਸ਼ੋਅ ਦੇ ਮੁੱਖ ਪਰਜ਼ੈਂਟਰ ਹਨ ਤੇ ਸ਼ੋਅ ਦੇ ਆਰਗੇਨਾਈਜ਼ਰ ਅਮਿਤ ਚੌਹਾਨ, ਰਾਜ ਚੌਹਾਨ, ਜਤਿੰਦਰ ਵਿੱਕੀ, ਪ੍ਰੀਤ ਤੇ ਅਵੀ ਅਤੇ ਸਿਡਨੀ ‘ਚ ਵੱਸਦੇ ਪੰਜਾਬੀਆਂ ਵਲੋਂ ਗੁਰਦਾਸ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ।
ਜਗ ਬਾਣੀ ਨੂੰ ਇਸ ਦੀ ਜਾਣਕਾਰੀ ਇਸ ਸ਼ੋਅ ਦੇ ਮੁੱਖ ਪਰਜ਼ੈਂਟਰ ਡਾ. ਰਮਨ ਔਲਖ ਤੇ ਡਾ. ਸਮਰੀਨ ਕੌਰ (ਵਿਨਿੰਗ ਸਮਾਇਲ ਡੈਂਟਲ ਸਰਜਰੀ) ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ ਦਾ ਸ਼ੋਅ ਮਿਤੀ 2 ਜੂਨ ਦਿਨ ਸ਼ਨੀਵਾਰ ਸ਼ਾਮ 7.00 ਵਜੇ ਵਿਟਲਮ ਲੇਅਸਰ ਸੈਂਟਰ, ਲਿਵਰਪੂਲ, ਸਿਡਨੀ ਵਿਖੇ ਕਰਵਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਮਕਸਦ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਜੀ ਦਾ ਇਹ ਸ਼ੋਅ ਲੰਮੇ ਸਮੇਂ ਬਾਅਦ ਸਿਡਨੀ ਵਿਖੇ ਹੋ ਰਿਹਾ ਹੈ। ਉਹ ਤਕਰੀਬਨ 4 ਸਾਲ ਦੇ ਲੰਮੇ ਸਮੇਂ ਬਾਅਦ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਸ੍ਰੋਤਿਆਂ ਦੇ ਰੂ-ਬ-ਰੂ ਹੋਣਗੇ। ਇਸ ਸ਼ੋਅ ਦੇ ਆਰਗੇਨਾਈਜ਼ਰ ਅਮਿਤ ਚੌਹਾਨ, ਰਾਜ ਚੌਹਾਨ, ਪ੍ਰੀਤ ਤੇ ਅਵੀ ਨੇ ਦੱਸਿਆ ਕਿ ਗੁਰਦਾਸ ਮਾਨ ਜੀ ਦੇ ਸ਼ੋਅ ਨੂੰ ਲੈ ਕੇ ਦਰਸ਼ਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਡਾ.ਰਮਨ ਔਲ਼ਖ ਨੇ ਦੱਸਿਆ ਕਿ ਇਸ ਸ਼ੋਅ ਦੀਆਂ ਟਿਕਟਾਂ ਆਨ ਲ਼ਾਇਨ ਨੈਟ ਤੋਂ ਡਰਾਈ ਟਿਕਟਸ ਡਾਟ ਕਾਮ ਏ ਯੂ ਤੋਂ ਵੀ ਦਰਸ਼ਕ ਖਰੀਦ ਸਕਦੇ ਹਨ।