World

ਸਿੰਗਾਪੁਰ: ਭਾਰਤੀ ਮੂਲ ਦੇ ਵਕੀਲ ਨੂੰ ਸੁਪਰੀਮ ਕੋਰਟ ‘ਚ ਮਿਲਿਆ ਅਹਿਮ ਸਥਾਨ

ਸਿੰਗਾਪੁਰ — ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨਾਮੀ ਵਕੀਲ ਨੂੰ ਦੇਸ਼ ਦੀ ਸੁਪਰੀਮ ਕੋਰਟ ਦਾ ਜੁਡੀਸ਼ੀਅਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਕ ਅਧਿਕਾਰਤ ਬਿਆਨ ਅਨੁਸਾਰ ਰਾਸ਼ਟਰਪਤੀ ਹਲੀਮਾ ਯਾਕੂਬ ਨੇ 59 ਸਾਲਾ ਦੀਦਾਰ ਸਿੰਘ ਗਿੱਲ ਨੂੰ 2 ਸਾਲ ਲਈ ਸੁਪਰੀਮ ਕੋਰਟ ਦਾ ਜੁਡੀਸ਼ੀਅਲ ਕਮਿਸ਼ਨਰ ਨਿਯੁਕਤ ਕੀਤਾ ਹੈ।
ਪ੍ਰਧਾਨ ਮੰਤਰੀ ਦਫਤਰ ਨੇ ਕੱਲ ਇਕ ਬਿਆਨ ਵਿਚ ਕਿਹਾ ਕਿ ਗਿੱਲ ਦੀ 2 ਸਾਲ ਦੇ ਸਮੇਂ ਲਈ ਨਿਯੁਕਤੀ ਕੀਤੀ ਗਈ ਹੈ। ਉਹ 3 ਅਗਸਤ ਨੂੰ ਸਹੁੰ ਚੁੱਕਣਗੇ। ਗਿੱਲ ਨੇ 1983 ‘ਚ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਗ੍ਰੈਜੂਏਟ ਕੀਤੀ। ਗਿੱਲ ਡ੍ਰਿਯੂ ਐਂਡ ਨੈਪੀਅਰ ਐੱਲ. ਐੱਲ. ਸੀ. ਦੇ ਬੌਧਿਕ ਜਾਇਦਾਦ ਵਿਭਾਗ ਦੇ ਮੈਨੇਜਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਜ਼ਿੰਦਗੀ ਦਾ ਤਕਰੀਬਨ 30 ਸਾਲ ਦਾ ਸਮਾਂ ਇਸੇ ਕੰਪਨੀ ‘ਚ ਬਤੀਤ ਕੀਤਾ। ਗਿੱਲ ਦੀ ਨਿਯੁਕਤੀ ਤੋਂ ਬਾਅਦ ਹੁਣ ਸੁਪਰੀਮ ਕੋਰਟ ‘ਚ 21 ਜੱਜ ਹੋ ਜਾਣਗੇ।