UK News

ਸਿੱਖ ਪਾਇਲਟ ਜਸਪਾਲ ਸਿੰਘ ਯੂਕੇ ਤੋਂ ਮੁਫਤ ਆਕਸੀਜਨ ਕੰਸਨਟ੍ਰੇਟਰਸ ਲੈ ਕੇ ਪਹੁੰਚਿਆ ਭਾਰਤ

ਲੰਡਨ : ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਸਿੱਖ ਭਾਈਚਾਰਾ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦੇ ਰਿਹਾ ਹੈ। ਇਸ ਦੇ ਤਹਿਤ ਵਰਜਿਨ ਐਟਲਾਂਟਿਕ ਆਕਸੀਜਨ ਦੀ ਸਪਲਾਈ ਜ਼ਰੀਏ ਭਾਰਤ ਦੀ ਮਦਦ ਕਰ ਰਿਹਾ ਹੈ।

ਇਹ ਸਹਾਇਤਾ ਫਲਾਈਟ ਵਰਜਿਨ ਐਟਲਾਂਟਿਕ ਪਾਇਲਟ ਜਸਪਾਲ ਸਿੰਘ ਦੁਆਰਾ ਆਯੋਜਿਤ ਕੀਤੀ ਗਈ ਹੈ, ਜੋ ਮਨੁੱਖਤਾਵਾਦੀ ਚੈਰਿਟੀ ਖਾਲਸਾ ਏਡ ਦੇ ਨਾਲ ਵਾਲੰਟੀਅਰ ਵੀ ਹਨ। ਉਹ ਘੱਟੋ ਘੱਟ 200 ਬਕਸੇ ਆਕਸੀਜਨ ਲੈ ਕੇ ਭਾਰਤ ਪਹੁੰਚਣਗੇ।

ਖਾਲਸਾ ਐੱਡ ਦੇ ਅਮਨਪ੍ਰੀਤ ਸਿੰਘ ਨੇ ਇਕ ਟਵੀਟ ਜ਼ਰੀਏ ਦੱਸਿਆ ਕਿ ਸਾਡਾ ਆਪਣਾ ਪਾਇਲਟ ਜਸਪਾਲ ਸਿੰਘ ਅੱਜ ਰਾਤ ਨੂੰ  @Khalsa_Aid ਵੱਲੋਂ #India ਵੱਲ ਆਕਸੀਜਨ ਨਾਲ ਭਰੇ ਬਕਸੇ ਲੈ ਕੇ ਪਹੁੰਚ ਰਿਹਾ ਹੈ। ਸਿੰਘ ਅਤੇ @ਵਰਜੀਨ ਐਟਲਾਂਟਿਕ ਨੂੰ ਮਾਣ ਹੈ ਜੋ ਇਨ੍ਹਾਂ ਮਸ਼ੀਨਾਂ ਨੂੰ ਮੁਫ਼ਤ ਵਿਚ ਉਡਾ ਰਹੇ ਹਨ।
ਗੌਰਤਲਬ ਹੈ ਕਿ ਭਾਰਤ ਇਸ ਵੇਲੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ।