Menu

ਸੀਰੀਆਈ ਫੌਜ ਨੇ ਆਈ. ਐੱਸ. ਦੇ ਜੱਲਾਦ ”ਬੁਲਡੋਜ਼ਰ” ਨੂੰ ਕੀਤਾ ਕਾਬੂ

ਦਮਿਕਸ਼—ਆਈ. ਐੱਸ. ‘ਚ ‘ਬੁਲਡੋਜ਼ਰ’ ਦੇ ਨਾਮ ਤੋਂ ਮਸ਼ਹੂਰ ਖਤਰਨਾਕ ਜੱਲਾਦ ਨੂੰ ਆਖਰਕਾਰ ਸੀਰੀਆਈ ਫੌਜ ਨੇ ਫੜ ਹੀ ਲਿਆ ਹੈ।
ਜਾਣਕਾਰੀ ਮੁਤਾਬਕ ਉਸ ਦੇ ਅੱਧਨੰਗੇ ਸਰੀਰ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਹਨ। ਆਈ. ਐੱਸ. ਨੇ ਬੁਲਡੋਜ਼ਰ ਦੀਆਂ ਕਈ ਵੀਡੀਓ ਵੀ ਪੋਸਟ ਕੀਤੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਇਸ ਦੀ 2014 ‘ਚ ਇੱਕ ਤਸਵੀਰ ਜਾਰੀ ਕੀਤੀ ਗਈ ਸੀ। ਇਸ ‘ਚ ਬੁਲਡੋਜ਼ਰ ਨੂੰ 52 ਕਿਲੋ ਵਜ਼ਨ ਅਤੇ ਪੰਜ ਫੁੱਟ ਲੰਬੀ ਮਸ਼ੀਨਗੰਨ ਫੜੇ ਦਿਖਾਇਆ ਗਿਆ ਹੈ। ਉਸ ਤੋਂ ਬਾਅਦ ਕਰੀਬ 127 ਕਿਲੋ ਵਜ਼ਨ ਵਾਲੇ ਇਸ ਭਾਰੇ ਸਰੀਰ ਵਾਲੇ ਵਿਅਕਤੀ ਨੂੰ ‘ਬੁਲਡੋਜ਼ਰ’ ਦਾ ਨਾਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਮੋਟਾ ਜੇਹਾਦੀ ਅੱਤਵਾਦੀ ਸੰਗਠਨ ਦੀ ਕਥਿਤ ‘ਚਾਪਿੰਗ ਕਮੇਟੀ’ ਦਾ ਮੈਂਬਰ ਹੈ।