Menu

ਸੀਰੀਆ ਧਮਾਕੇ ”ਚ ਮਾਰਿਆ ਗਿਆ ਹਿਜ਼ਬੁੱਲਾ ਸੈਨਾ ਪ੍ਰਮੁੱਖ

ਬੇਰੂਤ — ਲਿਬਨਾਨ ਦੇ ਹਿਜ਼ਬੁੱਲਾ ਨੇ ਘੋਸ਼ਣਾ ਕੀਤੀ ਹੈ ਕਿ ਉਸ ਦਾ ਚੋਟੀ ਦਾ ਸੈਨਾ ਕਮਾਂਡਰ ਮੁਸਤਫਾ ਬਦਰੇਦੀਨ ਸੀਰੀਆ ‘ਚ ਇਕ ਹਮਲੇ ‘ਚ ਮਾਰਿਆ ਗਿਆ। ਜਿੱਥੇ ਸ਼ੀਆ ਅੱਤਵਾਦੀ ਗੁੱਟਾਂ ਨੇ ਦਮਿਸ਼ਕ ਸ਼ਾਸਨ ਦੇ ਸਮਰਥਨ ‘ਚ ਹਜ਼ਾਰਾਂ ਲੜਾਕਿਆਂ ਨੂੰ ਤਾਇਨਾਤ ਕੀਤਾ ਹੈ। ਹਿਜ਼ਬੁੱਲਾ ਨੇ ਕਿਹਾ ਕਿ ਦਮਿਸ਼ਕ ਹਵਾਈ ਅੱਡੇ ਨੇੜੇ ਹੋਏ ਧਮਾਕੇ ਦੇ ਕਾਰਨਾਂ ਦੀ ਉਹ ਛਾਣਬੀਣ ਕਰ ਰਿਹਾ ਹੈ ਪਰ ਇਸਰਾਇਲ ਵੱਲ ਇਸ਼ਾਰਾ ਨਹੀਂ ਕੀਤਾ ਗਿਆ ਜਿਹਾ ਕਿ ਇਸ ਕਮਾਂਡਰ ਦੇ ਪਿਛਲੇ 2008 ‘ਚ ਸੀਰੀਆ ਦੀ ਰਾਜਧਾਨੀ ‘ਚ ਕਤਲ ਸਮੇਂ ਕੀਤਾ ਗਿਆ ਸੀ। ਰਾਸ਼ਟਰਪਤੀ ਬਸ਼ਰ ਅਸ ਅਸਦ ਦੇ ਸਮਰਥਨ ‘ਚ ਮੁਸਤਫਾ ਬਦਰੇਦੀਨ ਨੇ ਉੱਥੇ ਹਿਜ਼ਬੁੱਲਾ ਦੇ ਦਸਤੇ ਦੀ ਅਗਵਾਈ ਕੀਤੀ। ਬਦਰੇਦੀਨ ਹਿਜ਼ਬੁੱਲਾ ਦੀ ਸੈਨਿਕ ਇਕਾਈ ਦੇ ਅਹਿਮ ਮੈਂਬਰ ਸਨ।