India News

ਸੁਜਾਤ ਬੁਖਾਰੀ ਦੀ ਹੱਤਿਆ ਦੇ ਪਿੱਛੇ ਹੁਰੀਅਤ ਆਈ.ਐੈੱਸ.ਆਈ. ਦਾ ਹੱਥ

ਸ਼੍ਰੀਨਗਰ— ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੁਜਾਤ ਬੁਖਾਰੀ ਦੀ ਹੱਤਿਆ ਦੇ ਪਿੱਛੇ ਕਸ਼ਮੀਰ ਦੇ ਮੁੱਦੇ ‘ਤੇ ਹੁਰੀਅਤ ਦੇ ਗੱਲਬਾਤ ਵਿਰੋਧੀ ਧਿਰ ਅਤੇ ਪਾਕਿਸਤਾਨ ਖੁਫੀਆ ਏਜੰਸੀ ਆਈ.ਐੈੱਸ.ਆਈ. ਦਾ ਹੱਥ ਹੈ। ਗੱਲਬਾਤ ਦਾ ਸਮਰਥਨ ਕਰਨ ਲਈ ਅਤੇ ‘ਰਮਜ਼ਾਨ ਜੰਗਬੰਦੀ’ ਦਾ ਵਿਰੋਧ ਨਾ ਕਰਨ ਦੀ ਵਜ੍ਹਾ ਨਾਲ ਇਨ੍ਹਾਂ ਦੇ ਅੰਦਰ ਸੁਜਾਤ ਬੁਖਾਰੀ ਦੇ ਖਿਲਾਫ ਗੁੱਸਾ ਸੀ। ਬੁਖਾਰੀ ਆਪਣੇ ਇਨ੍ਹਾਂ ਕੋਸ਼ਿਸ਼ਾਂ ਲਈ ਪਾਕਿਸਤਾਨੀ ਸੈਨਾ ਅਤੇ ਆਈ.ਐੈੱਸ.ਆਈ. ਦੀਆਂ ਅੱਖਾਂ ‘ਚ ਰੜਕਣ ਲੱਗੇ ਸਨ।
ਕੱਟਰਵਾਦੀ ਵੱਖਵਾਦੀ ਚਾਹੁੰਦੇ ਸਨ ਕਿ ਬੁਖਾਰੀ ਵੀ ਉਨ੍ਹਾਂ ਦੀ ਤਰ੍ਹਾਂ ਸ਼ਾਂਤੀ ਦੀਆਂ ਕੋਸ਼ਿਸ਼ ਨੂੰ ਨਕਾਰੇ। ਸੂਤਰਾਂ ਨੇ ਦੱਸਿਆ ਕਿ ਇਸ ਲਈ ‘ਰਾਈਜਿੰਗ ਕਸ਼ਮੀਰ’ ਦੇ ਸੰਪਾਦਕ ਬੁਖਾਰੀ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਹਿੰਸਕ ਕੈਂਪੇਨ ਚਲਾਇਆ ਗਿਆ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਬੁਖਾਰੀ ਨੂੰ ਕਰੀਬ ਇਕ ਮਹੀਨਾ ਪਹਿਲਾਂ ਅਲਰਟ ਕੀਤਾ ਗਿਆ ਸੀ। ਬੁਖਾਰੀ ਨੂੰ ਆਪਣੀ ਆਵਾਜਾਈ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤਨ ਨੂੰ ਕਿਹਾ ਗਿਆ ਸੀ।
ਪੁਲਸ ਨੂੰ ਸ਼ੱਕ ਹੈ ਕਿ ਸੀ.ਸੀ.ਟੀ.ਵੀ. ‘ਚ ਦਿਖਾਈ ਦੇ ਰਿਹਾ ਇਕ ਸ਼ੱਕੀ ਹੱਤਿਆਰਾ ਅੱਤਵਾਦੀ ਨਾਵੇਦ ਜੱਟ ਹੈ, ਜੋ ਲਸ਼ਕਰ-ਏ-ਤੌਇਬਾ ਦਾ ਅੱਤਵਾਦੀ ਹੈ। ਪੁਲਸ ਦੇ ਮੁਤਾਬਕ, ਸ਼੍ਰੀਨਗਰ ਹਸਪਤਾਲ ‘ਚ ਚੈਕਅੱਪ ਦੌਰਾਨ ਇਹ ਅੱਤਵਾਦੀ ਫਰਾਰ ਹੋ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਹੈ ਕਿ ਸਾਨੂੰ ਸ਼ੱਕ ਹੈ ਕਿ ਆਈ.ਐੈੱਸ.ਆਈ. ਨੇ ਲਸ਼ਕਰ-ਏ-ਤੌਇਬਾ ਨੂੰ ਬੁਖਾਰੀ ਦੀ ਹੱਤਿਆ ਲਈ ਨਿਰਦੇਸ਼ ਦਿੱਤਾ ਸੀ।