World

ਸੋਹਣੀ-ਸੁਨੱਖੀ ਪਾਕਿ ਮਹਿਲਾ ਪੁਲਸ ਮੁਲਾਜ਼ਮ ਖੂਬਸੂਰਤ ਮਾਡਲਾਂ ਨੂੰ ਪਾ ਰਹੀ ਹੈ ਮਾਤ

ਕਰਾਚੀ (ਏਜੰਸੀ)-ਪਾਕਿਸਤਾਨ ਦੀ ਮਹਿਲਾ ਪੁਲਸ ਮੁਲਾਜ਼ਮ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਕਿਉਂਕਿ ਪੁਲਸ ਮੁਲਾਜ਼ਮ ਦੀ ਖੂਬਸੂਰਤੀ ਅੱਗੇ ਸੋਹਣੀਆਂ-ਸੋਹਣੀਆਂ ਮਾਡਲਾਂ ਵੀ ਫਿੱਕੀਆਂ ਪੈ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਮਹਿਲਾ ਪੁਲਸ ਮੁਲਾਜ਼ਮ ਦੀ ਖੂਬ ਚਰਚਾ ਹੋ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਪਹਿਲੀ ਮਹਿਲਾ ਅਸਿਸਟੈਂਟ ਸੁਪਰੀਟੈਂਡੇਂਟ ਆਫ ਪੁਲਸ ਅਨੂਸ਼ ਮਸੂਦ ਚੌਧਰੀ ਨਾਲ। ਸਾਲ 2011 ਵਿਚ (ਸੈਂਟਰਲ ਸੁਪੀਰੀਅਰ ਸਰਵੀਸਿਜ਼) ਸੀਸੀਐਸ ਵਿਚ ਚੋਣ ਤੋਂ ਬਾਅਦ ਐਬਟਾਬਾਦ ਦੀ ਪੁਲਸ ਟ੍ਰੇਨਿੰਗ ਸੈਂਟਰ ਵਿਚ ਉਨ੍ਹਾਂ ਨੇ ਟ੍ਰੇਨਿੰਗ ਹਾਸਲ ਕੀਤੀ। ਲਾਹੌਰ ਵਿਚ ਪਹਿਲੀ ਪੋਸਟਿੰਗ ਮਿਲੀ ਅਤੇ ਫਿਰ ਲਾਹੌਰ ਵਿਚ ਕੈਂਟ ਡਿਵੀਜ਼ਨ ਵਿਚ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਵਿਚ ਅਨੂਸ਼ ਇਨਵੈਸਟੀਗੇਸ਼ਨ ਸੁਪਰੀਟੈਂਡੇਂਟ ਆਫ ਪੁਲਸ ਦੀ ਪੋਸਟ ਉੱਤੇ ਕੰਮ ਕਰ ਰਹੀ ਹੈ।
ਉਸ ਦੇ ਪਤੀ ਵੀ ਪੁਲਸ ਵਿਚ ਹੀ ਕੰਮ ਕਰਦੇ ਹਨ ਪਰ ਉਸ ਦੀ ਬਹਾਦੁਰੀ ਜਾਂ ਗਿਆਨ ਤੋਂ ਜ਼ਿਆਦਾ ਚਰਚਾ ਉਸ ਦੀ ਖੂਬਸੂਰਤੀ ਦੀ ਹੋ ਰਹੀ ਹੈ। ਪਾਕਿਸਤਾਨ ਵਿਚ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਉਸ ਦੀ ਖੂਬਸੂਰਤੀ ਨੂੰ ਲੈ ਕੇ ਤਰੀਫਾਂ ਕਰ ਰਿਹਾ ਹੈ। ਖੈਬਰ ਪਖਤੂਨਖਵਾ ਸੂਬੇ ਤੋਂ ਅਨੂਸ਼ ਇਸ ਸ਼ਹਿਰ ਦੀ ਪਹਿਲੀ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਸੀ.ਸੀ.ਐਸ. ਦੀ ਪ੍ਰੀਖਿਆ ਤੋਂ 40ਵਾਂ ਕਾਮਨ ਬੈਚ ਪਾਸ ਕੀਤਾ ਸੀ। ਪੁਲਸ ਨੇ ਆਉਣ ਤੋਂ ਪਹਿਲਾਂ ਅਨੂਸ਼ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਤੋਂ ਬਾਅਦ ਬਤੌਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੀ ਸੀ। ਉਨ੍ਹਾਂ ਨੂੰ ਮੈਡੀਸਿਨ ਵਿਚ ਗੋਲਡ ਮੈਡਮ ਵੀ ਮਿਲ ਚੁੱਕਾ ਹੈ।
ਪਰ ਉਨ੍ਹਾਂ ਦੀ ਤਾਂਘ ਹਮੇਸ਼ਾ ਪੁਲਸ ਵਿਭਾਗ ਵਿਚ ਤਾਇਨਾਤ ਰਹਿ ਕੇ ਸੇਵਾ ਕਰਨਾ ਸੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਪੁਲਸ ਵਿਚ ਸਿਰਫ 0.89 ਫੀਸਦੀ ਔਰਤਾਂ ਹਨ। ਉਹ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਮਹਿਲਾਵਾਂ ਪੁਲਸ ਵਿਚ ਨੌਕਰੀ ਕਰਨ। ਇਸੇ ਕਾਰਨ ਉਨ੍ਹਾਂ ਨੇ ਮੈਡੀਕਲ ਪੇਸ਼ੇ ਤੋਂ ਉਪਰ ਪੁਲਸ ਦੀ ਨੌਕਰੀ ਨੂੰ ਪਹਿਲ ਦਿੱਤੀ।