World

ਸ੍ਰੀਲੰਕਾ ’ਚ ਲੜੀਵਾਰ 8 ਬੰਬ ਧਮਾਕੇ, 162 ਦੀ ਮੌਤ, 450 ਜ਼ਖਮੀ, ਕਰਫਿਊ ਲਗਾਇਆ

ਕੋਲੰਬੋ-ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਅਲੱਗ–ਅਲੱਗ ਹਿੱਸਿਆਂ ਵਿਚ ਹੋਏ ਬੰਬ ਧਮਾਕਿਆਂ ਨਾਲ ਪੂਰਾ ਦੇਸ਼ ਦਹਿਲ ਗਿਆ ਹੈ। ਸਵੇਰੇ ਹੋਏ ਛੇ ਬੰਬ ਧਮਾਕਿਆਂ ਦੇ ਬਾਅਦ ਦੋ ਹੋਰ ਧਮਾਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਤਿੰਨ ਧਮਾਕੇ ਗਿਰਜਾਘਰਾਂ (ਚਰਚ) ਅਤੇ ਚਾਰ ਹੋਟਲਾਂ ਵਿਚ ਹੋਏ, ਜਿਸ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 162 ਤੱਕ ਪਹੁੰਚ ਗਈ ਅਤੇ 450 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਦੇਸ਼ ਦਾ ਇਹ ਅਜੇ ਤੱਕ ਦਾ ਸਭ ਤੋਂ ਵੱਡਾ ਭਿਆਨਕ ਹਮਲਾ ਹੈ। ਮ੍ਰਿਤਕਾਂ ਵਿਚ ਕਰੀਬ ਨੌ ਵਿਦੇਸ਼ੀ ਸ਼ਾਮਲ ਹਨ। ਸ੍ਰੀਲੰਕਾ ਦੇ ਰੱਖਿਆ ਮੰਤਰੀ ਨੇ ਧਮਾਕਿਆਂ ਦੇ ਬਾਅਦ ਕਰਫਿਊ ਲਗਾਇਆ। ਪੁਲਿਸ ਬੁਲਾਰੇ ਰੂਵਨ ਗੁਨਸੇਖਰਾ ਨੇ ਦੱਸਿਆ ਕਿ ਇਹ ਧਾਮਕਾ ਸਥਾਨਕ ਸਮੇਂ ਅਨੁਸਾਰ ਪੌਣੇ ਨੌ ਵਜੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੈਂਟ ਐਂਥਲੀ ਚਰਚ, ਪੱਛਮੀ ਤੱਟ ਸ਼ਹਿਰ ਨੇਗੇਮਬੋ ਦੇ ਸੇਂਟ ਸੇਬੇਸਟੀਅਨ ਚਰਚ ਅਤੇ ਬਟੀਕਲੋਵਾ ਦੀ ਇਕ ਚਰਚਾ ਵਿਚ ਹੋਇਆ। ਉਥੇ ਹੋਰ ਚਾਰ ਧਮਾਕੇ ਪੰਜ ਤਿਾਰਾ ਹੋਟਲਾਂ– ਸ਼ੰਗਰੀਲਾ, ਦ ਸਿਨਾਮੋਨ ਗ੍ਰਾਂਡ ਅਤੇ ਦ ਕਿੰਗਸਬਰੀ ਵਿਚ ਹੋਇਆ। ਹੋਟਲ ਵਿਚ ਹੋਏ ਧਮਾਕੇ ਵਿਚ ਜ਼ਖਮੀ ਵਿਦੇਸ਼ੀ ਅਤੇ ਸਥਾਨਕ ਲੋਕਾਂ ਨੂੰ ਕੋਲੰਬੋ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸ੍ਰੀਲੰਕਾ ਦੇ ਆਰਥਿਕ ਸੁਧਾਰ ਤੇ ਲੋਕ ਵਿਤਰਨ ਮੰਤਰੀ ਹਰਸ਼ਾ ਡੀ ਸੇਲਵਾ ਨੇ ਦੱਸਿਆ ਕਿ ਧਮਾਕਿਆਂ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ ਕਈ ਲੋਕਾਂ ਦਾ ਨੁਕਸਾਨ ਹੋਇਆ। ਹਸਪਤਾਲ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੋਲੰਬੋ ਵਿਚ 45, ਨੇਗੇਮਬੋ ਵਿਚ 90 ਅਤੇ ਬਟੀਕਲੋਵਾ ਵਿਚ 27 ਲੋਕਾਂ ਦੀ ਮੌਤ ਹੋ ਗਈ। ਉਥੇ 450 ਤੋਂ ਜ਼ਿਆਦਾ ਧਮਾਕੇ ਵਿਚ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਕੋਲੰਬੋ ਨੈਸ਼ਨਲ ਹਸਪਤਾਲ ਵਿਚ ਮੌਜੂਦ 45 ਲਾਸ਼ਾਂ ਵਿਚੋਂ ਨੌ ਦੀ ਪਹਿਚਾਣ ਵਿਦੇਸ਼ੀ ਨਾਗਰਿਕਾਂ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਕੁਝ ਅਮਰੀਕੀ ਅਤੇ ਬ੍ਰਿਟਿਸ਼ ਦੇ ਹਨ। ਕੋਲੰਬੋ ਨੈਸ਼ਨਲ ਹਸਪਤਾਲ ਦੇ ਬੁਲਾਰੇ ਡਾਕਟਰ ਸਮਿੰਦੀ ਸਮਰਾਕੂਨ ਨੇ ਦੱਸਿਆ ਕਿ 300 ਤੋਂ ਜ਼ਿਆਦਾ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਥੇ ਬਟੀਕਲੋਵਾ ਹਸਪਤਾਲ ਦੇ ਬੁਲਾਰੇ ਡਾਕਟਰ ਕਲਾਨਿਧੀ ਗਣੇਸ਼ਲਿੰਘਮ ਨੇ ਦੱਸਿਆ ਕਿ ਸੇਂਟ ਮਹਾਈਕਲ ਚਰਚ ਦੇ 100 ਤੋਂ ਜ਼ਿਆਦਾ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਸਮੂਹ ਨੇ ਨਹੀਂ ਲਈ। ਸ੍ਰੀਲੰਕਾ ਵਿਚ ਪਹਿਲਾਂ ਲਿਟੇ (ਐਲਟੀਟੀਈ) ਨੇ ਕਈ ਹਮਲੇ ਕੀਤੇ ਹਨ। ਹਾਲਾਂਕਿ 2009 ਵਿਚ ਲਿਟੇ ਦਾ ਖਤਮਾ ਹੋ ਗਿਆ। ਰਾਸ਼ਟਰਪੀ ਮੈਤਰੀਪਾਲਾ ਸਿਰਿਸੇਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਤੀ ਹੈ। ਸਿਰਿਸੇਨਾ ਨੇ ਕਿਹਾ ਕਿ ਮੈਂ ਇਸ ਘਟਨਾ ਨਾਲ ਸਦਮੇ ਵਿਚ ਹਾਂ। ਸੁਰੱਖਿਆ ਬਲਾਂ ਨੂੰ ਸਾਰੀ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਇਸ ਨੂੰ ‘ਕਾਇਰਾਨਾ ਹਮਲਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਟਵੀਟ ਕੀਤਾ ਕਿ ਮੈਂ ਸ੍ਰੀਲੰਕਾ ਦੇ ਨਾਗਰਿਕਾਂ ਨਾਲ ਦੁੱਖ ਦੀ ਇਸ ਘੜੀ ਵਿਚ ਇਕਜੁੱਟ ਤੇ ਮਜ਼ਬੂਤ ਬਣੇ ਰਹਿਣ ਦੀ ਅਪੀਲ ਕਰਦਾ ਹਾਂ। ਸਰਕਾਰ ਸਥਿਤੀ ਨੂੰ ਕਾਬੂ ਕਰਨ ਲਈ ਤੁਰੰਤ ਕਦਮ ਚੁੱਕ ਰਹੀ ਹੈ।
ਹਰਸ਼ਾ ਡੀ ਸੇਲਵਾ ਨੇ ਦੱਸਿਆ ਕਿ ਸ੍ਰੀਲੰਕਾ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਸਾਰੇ ਜ਼ਰੂਰੀ ਐਮਰਜੈਂਸੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਬੇਹੱਦ ਭਿਆਨਦ ਦ੍ਰਿਸ਼, ਮੈਂ ਲੋਕਾਂ ਦੇ ਸ਼ਰੀਰ ਦੇ ਅੰਗਾਂ ਨੂੰ ਇੱਧਰ–ਓਧਰ ਬਿਖਰੇ ਦੇਖਿਆ। ਐਮਰਜੈਂਸੀ ਬਲ ਸਾਰੀਆਂ ਥਾਵਾਂ ਉਤੇ ਤੈਨਾਤ ਹਨ। ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਟਵੀਟ ਕੀਤਾ, ‘ਧਮਾਕਾ ਅੱਜ ਕੋਲੰਬੋ ਅਤੇ ਬਟੀਕਲੋਵਾ ਵਿਚ ਹੋਏ। ਅਸੀਂ ਸਥਿਤੀ ਉਤੇ ਲਗਾਤਾਰ ਨਜ਼ਰ ਰਖੀ ਹੋਈ ਹੈ। ਭਾਰਤੀ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਅਤੇ ਸਪੱਸ਼ਟੀਕਰਨ ਲਈ ਇਨ੍ਹਾਂ ਨੰਬਰਾਂ ਉਤੇ ਫੋਨ ਕਰ ਸਕਦੇ ਹਨ : +94777903082, +94112422788, +94112422789 ।ਹਾਈ ਕਮਿਸ਼ਨਰ ਨੇ ਹੋਰ ਇਕ ਟਵੀਟ ਵਿਚ ਲਿਖਆ, ‘ਦਿੱਤੇ ਗਏ ਨੰਬਰ ਤੋਂ ਇਲਾਵਾ ਭਾਰਤੀ ਨਾਗਰਿਕ ਕਿਸੇ ਵੀ ਸਿਹਾਇਤਾਂ ਅਤੇ ਹੋਰ ਕਿਸੇ ਸਪੱਸ਼ਟੀਕਰਨ ਲਈ +94777902082, +94772234176 ਨੰਬਰਾਂ ਉਤੇ ਫੋਨ ਕਰ ਸਕਦੇ ਹਨ।