Menu

ਹਰਿਆਣੇ ਦੀ ਮਾਨੂਸ਼ੀ ਨੇ ਜਿੱਤਿਆ ‘ਮਿਸ ਵਰਲਡ 2017’ ਦਾ ਖਿਤਾਬ

ਮੁੰਬਈ— ਮਾਨੂਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੀਨ ‘ਚ ਮਿਸ ਵਰਲਡ 2017 ਦਾ ਗ੍ਰੈਂਡ ਫਿਨਾਲੇ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ 118 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। 20 ਸਾਲ ਦੀ ਮਾਨੂਸ਼ੀ ਹਰਿਆਣਾ ਦੇ ਰਹਿਣ ਵਾਲੀ ਹੈ, ਜਿਸ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਮੁਕਾਬਲੇ ‘ਚ ਦੂਜੇ ਸਥਾਨ ‘ਤੇ ਮੈਕਸੀਕੋ ਅਤੇ ਤੀਜੇ ਸਥਾਨ ‘ਤੇ ਇੰਗਲੈਂਡ ਰਿਹਾ ਹੈ।
ਦੱਸ ਦਈਏ ਕਿ ਮਾਨੂਸ਼ੀ ਹਰਿਆਣਾ ਤੋਂ ਮਿਸ ਹਰਿਆਣਾ ਵੀ ਰਹਿ ਚੁਕੀ ਹੈ। ਮਿਸ ਇੰਡੀਆ ਅਤੇ ਮਿਸ ਵਰਲਡ ਤੋਂ ਇਲਾਵਾ ਮਾਨੂਸ਼ੀ ਨੂੰ ਮਿਸ ਫੋਟੋਜੇਨਿਕ ਦਾ ਐਵਾਰਡ ਵੀ ਮਿਲ ਚੁਕਿਆ ਹੈ।