Menu

ਹਾਈਕੋਰਟ ਦੀ ਤਿੱਖੀ ਫਟਕਾਰ, ਕਿਹਾ-ਹਰਿਆਣਾ ਸਰਕਾਰ ਫੇਲ, ਕੇਂਦਰ ਸੰਭਾਲੇ ਮੋਰਚਾ

ਚੰਡੀਗੜ੍ਹ — ਡੇਰਾ ਪ੍ਰਮੁੱਖ ‘ਤੇ ਫੈਸਲੇ ਤੋਂ ਪਹਿਲਾਂ ਹਰਿਆਣਾ ਅਲਰਟ ‘ਤੇ ਹੈ ਅਤੇ ਦੂਸਰੇ ਪਾਸੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੈ। ਹਰਿਆਣਾ ਪੁਲਸ ਨੂੰ ਫਟਕਾਰ ਲਗਾਉਣ ਤੋਂ ਬਾਅਦ ਕੋਰਟ ਨੇ ਇਸ ਮਾਮਲੇ ‘ਚ ਹਰਿਆਣਾ ਸਰਕਾਰ ਨੂੰ ਵੀ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਸੰਭਾਲਣ ‘ਚ ਹੁਣ ਤੱਕ ਫੇਲ ਹੋਈ ਹੈ। ਅਦਾਲਤ ਨੇ ਹੁਣ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਨੂੰ ਸਖਤੀ ਨਾਲ ਅਮਲ ‘ਚ ਲਿਆਵੇ ਅਤੇ ਸਥਿਤੀ ਨੂੰ ਕਾਬੂ ਕਰੇ। ਕੋਰਟ ਨੇ ਕਿਹਾ ਹੈ ਕਿ ਇਸ ਵਾਰ ਜਾਟ ਅੰਦੋਲਣ ਵਰਗੇ ਹਾਲਾਤ ਨਹੀਂ ਬਣਨੇ ਚਾਹੀਦੇ ਅਤੇ ਇਸ ਨੂੰ ਸਖਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਹਾਈਕੋਰਟ ਨੇ ਇਕ ਜਨਤਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਵੀ ਫੇਲ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਹਰਿਆਣਾ ‘ਚ ਹੋਰ ਸੁਰੱਖਿਆ ਫੋਰਸ ਤੈਨਾਤ ਕਰਨੀ ਚਾਹੀਦੀ ਹੈ। ਅਦਾਲਤ ਨੇ ਸਾਫ ਕਿਹਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਹਰਿਆਣਾ ‘ਚ ਇਕ ਵਾਰ ਫਿਰ ਜਾਟ ਅੰਦੋਲਣ ਵਰਗੇ ਹਾਲਾਤ ਬਣਨ।