World

ਹਾਰਵਰਡ ਯੂਨੀਵਰਸਿਟੀ ਨੇ ਭੇਦਭਾਵ ਦੇ ਦੋਸ਼ ਲੱਗਣ ਕਾਰਨ ਦਾਖਲਾ ਪ੍ਰਕਿਰਿਆ ਕੀਤੀ ਜਨਤਕ

ਬਾਸਟਨ — ਮੈਸਾਚੁਸੇਟਸ ਦੀ 86 ਬ੍ਰੈਟਲ ਸਟ੍ਰੀਟ ਦੇ ਅੰਦਰ ਹਾਰਵਰਡ ਯੂਨੀਵਰਸਿਟੀ ਦੀ ਕਮੇਟੀ ਜਿੱਥੇ ਦਾਖਲੇ (ਐਡਮੀਸ਼ਨ) ‘ਤੇ ਵਿਚਾਰ ਕਰ ਲਈ ਬੰਦ ਕਮਰੇ ‘ਚ ਮੀਟਿੰਗ ਕਰਦੀ ਰਹੀ ਹੈ, ਉਹ ਖੁਫੀਆ ਬੈਠਕ ਹੁਣ ਬਾਹਰ ਆ ਗਈ ਹੈ। ਦਰਅਸਲ ਹਾਰਵਰਡ ‘ਤੇ ਏਸ਼ੀਆਈ ਮੂਲ ਦੇ ਅਮਰੀਕੀ ਬਿਨੈਕਾਰਾਂ ਨਾਲ ਭੇਦਭਾਵ ਦੇ ਲਗੇ ਦੋਸ਼ਾਂ ‘ਤੇ ਫੈਡਰਲ ਅਦਾਲਤ ‘ਚ ਇਸ ਹਫਤੇ ਸੁਣਵਾਈ ਸ਼ੁਰੂ ਹੋਈ ਜਿੱਥੇ ਬਿਨੈਕਾਰਾਂ ਨੂੰ ਦੇਸ਼ ਦੀ ਸਭ ਤੋਂ ਟਾਪ ਦੀ ਯੂਨੀਵਰਸਿਟੀ ਦੀ ਖੁਫੀਆ ਚੋਣ ਪ੍ਰਕਿਰਿਆ ਨੂੰ ਦੇਖਣ ਦਾ ਮੌਕਾ ਮਿਲਿਆ।
ਬਾਸਟਨ ‘ਚ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਐਲੀਸਨ ਡੀ ਬੂਰਾ ਦੇ ਸਾਹਮਣੇ ਬੈਂਚ ‘ਤੇ ਬੈਠੇ ਬਿਨੈਕਾਰਾਂ ਨੂੰ ਹਾਰਵਰਡ ਆਫਿਸ ਆਫ ਐਡਮੀਸ਼ਨ ਐਂਡ ਫਾਇਨੈਂਸ਼ੀਅਲ ਏਡ ਦੇ ਕਮਰੇ ‘ਚ ਲਿਜਾਂਦਾ ਗਿਆ। ਲੰਬੇ ਸਮੇਂ ਤੋਂ ਦਾਖਲੇ ਦੇ ਡੀਨ ਰਹੇ ਵਿਲੀਅਮ ਤੋਂ ਪੁੱਛਿਆ ਗਿਆ ਕਿ ਕੀ ਪੇਂਡੂ ਵਿਦਿਆਰਥੀਆਂ ਨੂੰ ਸ਼ਹਿਰੀ ਵਿਦਿਆਰਥੀਆਂ ਦੇ ਨਾਲ ਦਾਖਲਾ ਮਿਲ ਸਕਦਾ ਹੈ।

ਗ੍ਰੇਡ, ਟੈਸਟ ਸਕੋਰ, ਪਸੰਦੀਦਾ ਵਿਸ਼ਾ, ਪਰਸਨੈਲਿਟੀ ਰੇਟਿੰਗ ਜਿਹੇ ਕਈ ਮੁੱਖ ਕਾਰਨ ਹਨ ਜੋ ਕਿਸੇ ਵੀ ਗੁੰਮਨਾਮ ਹਾਈ ਸਕੂਲ ਦੇ ਵਿਦਿਆਰਥੀ ਨੂੰ ਹਾਰਵਰਡ ਮੈਨ ਅਤੇ ਹਾਰਵਰਡ ਵੂਮੈਨ ਬਣਾ ਸਕਦੇ ਹਨ। ਅਸਲੀ ਵਿਦਿਆਰਥੀਆਂ ਦੀ ਫਾਈਲ ਨੂੰ ਸਬੂਤ ਦੇ ਰੂਪ ‘ਚ ਪੇਸ਼ ਕੀਤਾ ਗਿਆ। 2022 ਦੇ ਦਾਖਲੇ ਲਈ ਕਰੀਬ 43,000 ਐਪਲੀਕੇਸ਼ਨਾਂ ਭਰੀਆਂ ਗਈਆਂ ਸਨ ਜਿਨ੍ਹਾਂ ‘ਚੋਂ ਸਿਰਫ 2024 ਨੂੰ ਹੀ ਫੋਨ ਕਾਲ ਅਤੇ ਚਿੱਠੀਆਂ ਮਿਲੀਆਂ। ਉਥੇ ਸੁਣਵਾਈ ਦੇ ਆਖਿਰ ‘ਚ ਹਾਰਵਰਡ ਦੇ ਮੁੱਖ ਵਕੀਲ ਨੇ ਬਿਲ ਲੀ ਨੇ ਇਸ ਹਫਤੇ ਕਿਹਾ ਕਿ ਕੁਝ ਚੀਜ਼ਾਂ ਬਣਾਏ ਰੱਖਣਾ ਵੀ ਲਾਜ਼ਮੀ ਰਿਹਾ ਹੈ। ਲੀ ਨੇ ਆਖਿਆ ਕਿ ਕੁਝ ਦਾਖਲੇ ਦੀ ਪ੍ਰਕਿਰਿਆ ਦੇ ਬਾਰੇ ‘ਚ ਬਹੁਤ ਕੁਝ ਜਾਣ ਰਹੇ ਹਨ ਜਿਹੜਾ ਕਿ ਕਦੇ ਜਨਤਕ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਾਣੋ। ਇਕ ਵਾਰ ਤੁਸੀਂ ਸਮਝ ਗਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਫੈਸਲੇ ਕਿਵੇਂ ਲਏ ਜਾਂਦੇ ਹਨ।