Menu

ਹਿਲੇਰੀ ਨੇ ਕਿਹਾ- ਪੁਤਿਨ ਦੀ ਕਠਪੁਤਲੀ ਹੈ ਟਰੰਪ

ਲਾਸ ਵੇਗਾਸ— ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਵੀਰਵਾਰ ਨੂੰ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦੇ ਮੁਕਾਬਲੇਬਾਜ਼ ਡੋਨਾਲਡ ਟਰੰਪ ਜੇਕਰ ਵ੍ਹਾਈਟ ਹਾਊਸ ਲਈ ਚੁਣੇ ਜਾਂਦੇ ਹਨ ਤਾਂ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਠਪੁਤਲੀ ਬਣ ਜਾਣਗੇ। ਟਰੰਪ ਵਿਰੁੱਧ ਹਿਲੇਰੀ ਨੇ ਇਹ ਦੋਸ਼ ਉਦੋਂ ਲਾਏ, ਜਦੋਂ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਵਿਕੀਲੀਕਸ ‘ਤੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦੋਸ਼ ਲਾਇਆ ਕਿ ਵਿਕੀਲੀਕਸ ਬਾਰੇ ਅਸਲ ‘ਚ ਇਹ ਮਹੱਤਵਪੂਰਨ ਗੱਲ ਹੈ ਕਿ ਰੂਸ ਦੀ ਸਰਕਾਰ ਅਮਰੀਕੀ ਲੋਕਾਂ ਵਿਰੁੱਧ ਜਾਸੂਸੀ ‘ਚ ਲੱਗੀ ਹੋਈ ਹੈ। ਉਨ੍ਹਾਂ ਨੇ ਅਮਰੀਕੀ ਵੈੱਬਸਾਈਟ, ਅਮਰੀਕਾ ਦੇ ਲੋਕਾਂ ਦੇ ਅਕਾਊਂਟ ਅਤੇ ਸੰਸਥਾਵਾਂ ਦੇ ਅਕਾਊਂਟ ਹੈੱਕ ਕੀਤੇ। ਫਿਰ ਉਨ੍ਹਾਂ ਨੇ ਇਹ ਸੂਚਨਾਵਾਂ ਵਿਕੀਲੀਕਸ ਨੂੰ ਦਿੱਤੀਆਂ, ਤਾਂ ਕਿ ਇਸ ਨੂੰ ਇੰਟਰਨੈੱਟ ‘ਤੇ ਅਪਲੋਡ ਕੀਤਾ ਜਾ ਸਕੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਰੂਸ ਦੀ ਸਰਕਾਰ ਦੇ ਉੱਚ ਪੱਧਰ ਤੋਂ ਆਇਆ ਹੈ, ਪੁਤਿਨ ਵਲੋਂ ਆਇਆ ਹੈ।
ਸਾਡੀਆਂ 17 ਖੁਫੀਆਂ ਏਜੰਸੀਆਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਪੁਸ਼ਟੀ ਕੀਤੀ ਹੈ। ਹਿਲੇਰੀ ਨੇ ਪੁੱਛਿਆ ਕਿ ਕੀ ਟਰੰਪ ਇਹ ਮਨਜ਼ੂਰ ਕਰਨਗੇ ਅਤੇ ਨਿੰਦਾ ਕਰਨਗੇ ਕਿ ਰੂਸ ਦੇ ਲੋਕ ਇਹ ਸਭ ਕਰ ਰਹੇ ਹਨ ਅਤੇ ਸਪੱਸ਼ਟ ਕਰਨਗੇ ਕਿ ਇਸ ਚੋਣਾਂ ‘ਚ ਉਹ ਪੁਤਿਨ ਦਾ ਸਹਿਯੋਗ ਨਹੀਂ ਲੈਣਗੇ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਹ ਪੁਤਿਨ ਨੂੰ ਨਹੀਂ ਜਾਣਦੇ।