Menu

ਹਿੰਦੂ ਕਾਨੂੰਨ ਦੇ ਤਹਿਤ ਵਿਆਹ ‘ਪਵਿੱਤਰ ਬੰਧਨ’ ਹੈ, ਸਮਝੌਤਾ ਨਹੀਂ: ਹਾਈ ਕੋਰਟ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਹਿੰਦੂ ਕਾਨੂੰਨ ਦੇ ਤਹਿਤ ਵਿਆਹ ਇਕ ‘ਪਵਿੱਤਰ ਬੰਧਨ’ ਹੈ, ਸਮਝੌਤਾ ਨਹੀਂ ਹੈ, ਜਿਸ ‘ਚ ਇਕ ਦਸਤਾਵੇਜ਼ ਨੂੰ ਅਮਲ ‘ਚ ਲਿਆ ਕੇ ਐਂਟਰੀ ਕੀਤੀ ਜਾ ਸਕਦੀ ਹੈ। ਅਦਾਲਤ ਨੇ ਇਹ ਟਿੱਪਣੀ ਇਕ ਮਹਿਲਾ ਦੀ ਉਸ ਪਟੀਸ਼ਨ ਨੂੰ ਰੱਦ ਕਰਦੇ ਹੋਏ ਕੀਤੀ ਜਿਸ ‘ਚ ਉਸ ਨੇ ਉਸ ਨੂੰ ਕਾਨੂੰਨੀ ਰੂਪ ‘ਚ ਵਿਆਹੁਤਾ ਪਤਨੀ ਐਲਾਨ ਕਰਨ ਤੋਂ ਇਨਕਾਰ ਕਰਨ ਵਾਲੇ ਇਕ ਹੁਕਮ ਨੂੰ ਚੁਨੌਤੀ ਦਿੱਤੀ ਸੀ। ਮਹਿਲਾ ਨੇ ਅਦਾਲਤ ‘ਚ ਅਰਜੀ ਦਰਜ ਕਰ ਕੇ ਆਪਣੇ ਕਥਿਤ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ‘ਤੇ ਨੌਕਰੀ ‘ਤੇ ਨਿਯੁਕਤੀ ਦੀ ਮੰਗ ਕੀਤੀ ਸੀ। ਉਸ ਦਾ ਪਤੀ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ‘ਚ ਸਫਾਈ ਕਰਮਚਾਰੀ ਸੀ। ਉਸ ਨੇ ਹਸਪਤਾਲ ਦੇ ਪ੍ਰਧਾਨ ਨੂੰ ਉਸ ਨੂੰ ਡਿਊਟੀ ਕਰਨ ਦੀ ਇਜਾਜ਼ਤ ਦੇਣ ਦੇ ਹੁਕਮ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਹੈ ਕਿ ਪਟੀਸ਼ਨਕਰਤਾ ਨੇ ਦਲੀਲ ਦਿੱਤੀ ਹੈ ਕਿ ਉਸ ਨੇ ਜੂਨ 1990 ‘ਚ ਵਿਆਹ ਸੰਬੰਧੀ ਦਸਤਾਵੇਜ਼ ਜ਼ਰੀਏ ਇਸ ਤੱਥ ‘ਤੇ ਸਵਾਲ ਚੁੱਕੇ ਬਿਨ੍ਹਾਂ ਆਦਮੀ ਨਾਲ ਵਿਆਹ ਕੀਤਾ ਕਿ ਉਹ ਉਸ ਸਮੇਂ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਸੀ, ਜਿਸ ਦਾ ਮਈ 1994 ‘ਚ ਦੇਹਾਂਤ ਹੋ ਗਿਆ। ਜਸਟਿਸ ਪ੍ਰਤਿਭਾ ਰਾਣੀ ਨੇ ਕਿਹਾ ਕਿ ਅਪੀਲਕਰਤਾ (ਮਹਿਲਾ) ਦੀ ਦਲੀਲ ਸੀ ਕਿ ਉਸ ਨੇ 2 ਜੂਨ 1990 ਨੂੰ ਇਕ ਵਿਆਹੁਤਾ ਦਸਤਾਵੇਜ਼ ਅਤੇ ਅਤੇ ਹਲਫਨਾਮੇ ਜ਼ਰੀਏ ਆਦਮੀ ਨਾਲ ਵਿਆਹ ਕੀਤਾ। ਉਸ ਨੇ ਇਸ ਗੱਲ ‘ਤੇ ਕੋਈ ਸਵਾਲ ਨਹੀਂ ਕੀਤਾ ਕਿ 2 ਜੂਨ 1990 ਨੂੰ ਆਦਮੀ ਦੀ ਪਤਨੀ ਉਸ ਨਾਲ ਰਹਿ ਰਹੀ ਸੀ ਅਤੇ 11 ਮਈ 1994 ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹਿੰਦੂ ਕਾਨੂੰਨ ਦੇ ਤਹਿਤ ਵਿਆਹ ਇਕ ‘ਪਵਿੱਤਰ ਬੰਧਨ’ ਹੈ ਅਤੇ ਇਹ ਕੋਈ ਸਮਝੌਤਾ ਨਹੀਂ ਹੈ, ਜਿਸ ‘ਚ ਵਿਆਹ ਸੰਬੰਧੀ ਕਿਸੇ ਦਸਤਾਵੇਜ਼ ‘ਤੇ ਅਮਲ ਜ਼ਰੀਏ ਦਾਖਲਾ ਕੀਤਾ ਜਾ ਸਕਦਾ ਹੈ। 2 ਜੂਨ 1990 ਨੂੰ ਆਦਮੀ ਦੀ ਪਤਨੀ ਜੀਵਿਤ ਸੀ। ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਸਹੀ ਕਿਹਾ ਹੈ ਕਿ ਮਹਿਲਾ ਕਥਿਤ ਵਿਆਹ ਦੇ ਆਧਾਰ ‘ਤੇ ਆਦਮੀ ਦੀ ਜਾਇਜ਼ ਵਿਆਹੁਤਾ ਪਤਨੀ ਦੀ ਹੈਸੀਅਤ ਦਾ ਦਾਅਵਾ ਨਹੀਂ ਕਰ ਸਕਦੀ ਹੈ ਅਤੇ ਉਸ ਦੇ ਹੁਕਮ ਨੂੰ ਗੈਰ-ਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ ਹੈ।