World

12 ਫੁੱਟ ਦੇ ਮਗਰਮੱਛ ਨਾਲ ਸੈਲਫੀ ਲੈਣੀ ਪਈ ਮਹਿੰਗੀ

ਕੋਲੋਰਾਡੋ -ਇਥੋਂ ਦੇ ਇਕ ਕਿਸਾਨ ਵਲੋਂ 12 ਫੁੱਟ ਦੇ ਮਗਰਮੱਛ ਦੇ ਬਿਲਕੁਲ ਨੇੜੇ ਜਾ ਕੇ ਪਰਫੈਕਟ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਜੋ ਉਸ ਮਹਿੰਗੀ ਪੈ ਗਈ। ਕੋਲੋਰਾਡੋ ਦੇ ਗੇਟਰ ਫਾਰਮ ਵਿਚ ਚਾਰਲਜ਼ ਵੀਨਡ ਆਪਣੇ ਮੋਬਾਇਲ ‘ਤੇ ਵੀਡੀਓ ਬਣਾ ਰਿਹਾ ਸੀ ਜਿਸ ਵਿਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਹੈ। ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਚਾਰਲਜ਼ ਮਗਰਮੱਛ ਦੇ ਬਿਲੁਕਲ ਨੇੜੇ ਖੜ੍ਹਾ ਹੈ ਅਤੇ ਉਸ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਹੀ ਉਹ ਮਗਰਮੱਛ ਵੱਲ ਪਾਣੀ ਸੁੱਟਦਾ ਹੈ ਤਾਂ 22 ਸਾਲ ਦਾ 12 ਫੁੱਟ ਲੰਬਾ ਮਗਰਮੱਛ ਝਪਟਾ ਮਾਰ ਕੇ ਚਾਰਲਜ਼ ਦੇ ਹੱਥ ਵਿਚ ਫੜੀ ਸੈਲਫੀ ਸਟਿੱਕ ਨੂੰ ਆਪਣੇ ਮਜ਼ਬੂਤ ਤੇ ਖਤਰਨਾਕ ਜਬਾੜਿਆਂ ਵਿਚ ਦੱਬ ਲਿਆ। ਚਾਰਲਜ਼ ਦੀ ਖੁਸ਼ਕਿਸਮਤੀ ਇਹ ਰਹੀ ਕਿ ਉਸ ਦਾ ਹੱਥ ਮਗਰਮੱਛ ਦੇ ਜਬਾੜੇ ਵਿਚ ਨਹੀਂ ਆਇਆ।
ਚਾਰਲਜ਼ ਨੇ ਦੱਸਿਆ ਕਿ ਉਹ ਬਹੁਤ ਖੁਸ਼ਕਿਸਮਤ ਰਿਹਾ ਕਿ ਮਗਰਮੱਛ ਦੇ ਜਬਾੜੇ ਵਿਚ ਉਸ ਦਾ ਹੱਥ ਨਹੀਂ ਆ ਗਿਆ ਨਹੀਂ ਤਾਂ ਅੱਜ ਉਹ ਜ਼ਿੰਦਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮੈਨੂੰ ਮਗਰਮੱਛ ਬਹੁਤ ਪਸੰਦ ਹਨ ਪਰ ਉਹ ਬਹੁਤ ਖਤਰਨਾਕ ਅਤੇ ਤਾਕਤਵਰ ਹੁੰਦੇ ਹਨ। ਚਾਰਲਜ਼ ਨੇ ਕਿਹਾ ਕਿ ਮੈਨੂੰ ਮਗਰਮੱਛ ਦੇ ਬਿਲਕੁਲ ਨੇੜਿਓਂ ਉਸ ਦੀ ਤਾਕਤ ਤੇ ਫੁਰਤੀ ਦੇਖਣ ਨੂੰ ਮਿਲੀ ਪਰ ਇਹ ਬਹੁਤ ਨੇੜੇ ਸੀ।