Menu

2018 ‘ਚ ਸਟੇਡੀਅਮ ਜਾ ਸਕਣਗੀਆਂ ਸਾਊਦੀ ਅਰਬ ਦੀਆਂ ਔਰਤਾ

ਰਿਆਦ,(ਬਿਊਰੋ)— ਸਾਊਦੀ ਵਿਚ ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਮਿਲਣ ਅਤੇ ਗੱਡੀ ਚਲਾਉਣ ਦੀ ਆਜ਼ਾਦੀ ਤੋਂ ਬਾਅਦ ਇਕ ਹੋਰ ਤੋਹਫਾ ਮਿਲਿਆ ਹੈ। ਸਾਊਦੀ ‘ਚ ਔਰਤਾਂ ਨੂੰ ਹੁਣ ਸਪੋਰਟਸ ਸਟੇਡੀਅਮ ‘ਚ ਜਾਣ ਦੀ ਇਜਾਜਤ ਮਿਲੇਗੀ। ਅਗਲੇ ਸਾਲ 2018 ਤੋਂ ਔਰਤਾਂ ਵੀ ਸਟੇਡੀਅਮ ‘ਚ ਜਾ ਸਕਣਗੀਆਂ। ਸਾਊਦੀ ‘ਚ ਔਰਤਾਂ ਲਈ ਬਹੁਤ ਸਖ਼ਤ ਕਨੂੰਨ ਹਨ। ਹਾਲ ਹੀ ਵਿੱਚ ਕਿੰਗ ਮੋਹੰਮਦ ਬਿਨ ਸਲਮਾਨ ਦੀਆਂ ਕੋਸ਼ਿਸ਼ਾਂ ਕਾਰਨ ਜੂਨ ‘ਚ ਇੱਥੇ ਦੀਆਂ ਔਰਤਾਂ ਨੂੰ ਡਰਾਈਵਿੰਗ ਦੀ ਇਜਾਜਤ ਮਿਲੀ ਸੀ ਅਤੇ ਹੁਣ ਸਪੋਰਟਸ ਸਟੇਡੀਅਮ ‘ਚ ਜਾਣ ਦੀ ਆਗਿਆ ਮਿਲਣਾ ਉਨ੍ਹਾਂ ਦੀ ਆਜ਼ਾਦੀ ਨਾਲ ਜੁੜਿਆ ਵਧੀਆ ਤੋਹਫਾ ਹੈ। ਜਨਰਲ ਸਪੋਰਟਸ ਅਥਾਰਿਟੀ ਨੇ ਦੱਸਿਆ ਕਿ 2018 ਦੀ ਸ਼ੁਰੁਆਤ ‘ਚ ਰਿਆਧ, ਜੇੱਦਾਹ ਅਤੇ ਦਮਾਨ ‘ਚ ਲੋਕ ਆਪਣੇ ਪਰਿਵਾਰਾਂ ਨਾਲ ਜਾ ਸਕਣਗੇ। ਇਨ੍ਹਾਂ ਤਿੰਨਾਂ ਸਟੇਡੀਅਮ ‘ਚ ਰੈਸਟੋਰੈਂਟ, ਕੈਫੇ ਅਤੇ ਮੋਨੀਟਰ ਸਕਰੀਨਸ ਨੂੰ ਸੈਟ ਕੀਤਾ ਗਿਆ ਹੈ। ਪਿੱਛਲੇ ਮਹੀਨੇ 100 ਔਰਤਾਂ ਨੂੰ ਰਿਆਧ ‘ਚ ਸਪੋਰਟਸ ਸਟੇਡੀਅਮ ‘ਚ ਜਾਣ ਦੀ ਆਗਿਆ ਮਿਲੀ ਸੀ। ਸਾਊਦੀ ਨਿਯਮਾਂ ਮੁਤਾਬਕ ਪਰਿਵਾਰ ਦੇ ਮਰਦ ਮੈਬਰਾਂ (ਪਿਤਾ, ਭਰਾ, ਪਤੀ) ਨੂੰ ਮਹਿਲਾ ਮੈਬਰਾਂ ਦੀ ਪੜਾਈ, ਯਾਤਰਾ ਅਤੇ ਉਨ੍ਹਾਂ ਦੇ ਕਈ ਕੰਮਾਂ ਲਈ ਆਗਿਆ ਲੈਣੀ ਪੈਂਦੀ ਹੈ ਪਰ 2030 ਦੇ ਇਕੋਨਾਮਿਕ ਅਤੇ ਸੋਸ਼ਲ ਲਕਸ਼ ਨੂੰ ਪੂਰਾ ਕਰਨ ਲਈ ਸਊਦੀ ਅਰਬ ਮਹਿਲਾ ਸਸ਼ਕਤੀਕਰਣ ਪਰੋਗਰਾਮ ਨੂੰ ਵਧਾਵਾ ਦੇ ਰਿਹੇ ਹਨ।