Menu

3 ਵਿਅਕਤੀਆਂ ਨੇ ਕੀਤਾ ਕਰੋੜਾਂ ਡਾਲਰਾਂ ਦਾ ਖਜ਼ਾਨਾ ਲੱਭਣ ਦਾ ਦਾਅਵਾ

1800 ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਕੀਮਤ—
ਖਜ਼ਾਨਾ ਲੱਭਣ ਦਾ ਦਾਅਵਾ ਕਰਨ ਵਾਲੇ ਤਿੰਨ ਵਿਅਕਤੀ ਲਯੋਨਾਰਡ ਬਲਿਉਮ ( 73), ਗੁੰਟਰ ਏਕਾਰਟ (67) ਅਤੇ ਪੀਟਰ ਲੋਰ (71) ਨੇ ਦੱਸਿਆ ਕਿ ਉਹ ਤਿੰਨੋਂ ਹੀ ਪਿਛਲੇ ਕਈ ਸਾਲਾਂ ਤੋਂ ਖਜ਼ਾਨੇ ਦੀ ਖੋਜ ‘ਚ ਲੱਗੇ ਸਨ ।
ਜਿਯੋ-ਰਡਾਰ ਸਪੈਸ਼ਲਿਸਟ ਪੀਟਰ ਲੋਰ ਮੁਤਾਬਕ, ਉਨ੍ਹਾਂ ਨੂੰ 2001 ‘ਚ ਖਜ਼ਾਨੇ ਦੇ ਜਰਮਨੀ ‘ਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ । ਇਸ ਮਗਰੋਂ ਹੀ ਉਹ ਇਸ ਦੀ ਤਲਾਸ਼ ‘ਚ ਲੱਗੇ ਹੋਏ ਸਨ ।
ਪੀਟਰ ਨੇ ਦੱਸਿਆ ਦੀ ਡਰੈਸਡੇਨ ‘ਚ ਖਜ਼ਾਨੇ ਦੀ ਭਾਲ ਦੌਰਾਨ ਉਨ੍ਹਾਂ ਨੂੰ ਇੱਕ ਹੀ ਥਾਂ ਉੱਤੇ ਕਈ ਸਾਰੇ ਜਾਲ ਵਿਛੇ ਹੋਏ ਮਿਲੇ, ਜਿਸ ਦੇ ਬਾਅਦ ਉਨ੍ਹਾਂ ਨੂੰ ਇਸ ਥਾਂ ਦੇ ਹੇਠਾਂ ਖਜ਼ਾਨਾ ਛਿਪੇ ਹੋਣ ਦਾ ਸ਼ੱਕ ਹੋਇਆ ।
ਤਿੰਨਾਂ ਮਾਹਿਰਾਂ ਮੁਤਾਬਕ ਖਜ਼ਾਨਾ ਕੋਨਿੰਸਬਰਗ ਦੇ ਇੱਕ ਅੰਡਰਗਰਾਊਂਡ ਰੇਲਵੇ ਲਾਈਨ ‘ਚ ਛੁਪਾਇਆ ਗਿਆ ਸੀ, ਜਿਸ ਦੇ ਕੁੱਝ ਬਚੇ ਹੋਏ ਹਿੱਸੇ ਉਨ੍ਹਾਂ ਨੂੰ ਮਿਲੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ਉੱਤੇ ਜਰਮਨੀ ਦੇ ਇੱਕ ਹੋਰ ਤਾਨਾਸ਼ਾਹ ਕਾਇਸਰ ਵਿਲਹੇਲਮ ਦਾ ਖਜ਼ਾਨਾ ਵੀ ਹੋ ਸਕਦਾ ਹੈ ।
ਟੀਮ ਮੈਂਬਰ ਗੰਟਰ ਏਕਾਰਟ ਨੂੰ ਖੋਜ ਦੌਰਾਨ ਇਸ ਥਾਂ ਦੇ ਨੇੜੇ ਦਰਖਤਾਂ ਉੱਤੇ ਸਟੀਲ ਦੀਆਂ ਰੱਸੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਸੁਰੰਗ ਸਿਸਟਮ ਵੀ ਮਿਲਿਆ ਹੈ। ਇਸ ਗੱਲ ਦੇ ਸਾਹਮਣੇ ਆਉਂਦਿਆਂ ਹੀ ਬਾਅਦ ‘ਚ ਜਰਮਨੀ ਸਰਕਾਰ ਨੇ ਇੱਥੇ ਜਾਂਚ ਦੇ ਹੁਕਮ ਦਿੱਤੇ ਹਨ ।
ਕਈ ਸਾਲ ਪਹਿਲਾਂ ਸੋਵੀਅਤ ਯੂਨੀਅਨ ਉੱਤੇ ਹਮਲੇ ਮਗਰੋਂ ਜਰਮਨ ਫੌਜੀਆਂ ਨੇ ਐਂਬਰ ਰੂਮ ‘ਚੋਂ ਸਿਰਫ 36 ਘੰਟਿਆਂ ਵਿਚ ਹੀ ਸਾਰਾ ਸੋਨਾ ਅਤੇ ਹੀਰੇ- ਜਵਾਹਰਾਤ ਉਤਾਰ ਲਏ ਸਨ । 14 ਅਕਤੂਬਰ 1941 ਤੱਕ ਸਾਰੇ ਮਹਿੰਗੇ ਕਲਾ ਦੇ ਨਮੂਨਿਆਂ ਨੂੰ ਜਰਮਨੀ ਦੇ ਕੋਨਿੰਸਬਰਗ ਤੱਕ ਪਹੁੰਚਾ ਦਿੱਤਾ ਗਿਆ ਸੀ ਜਿੱਥੇ, ਇਨ੍ਹਾਂ ਨੂੰ ਲੋਕਾਂ ਨੂੰ ਦਿਖਾਉਣ ਲਈ ਕੋਨਿੰਸਬਰਗ ਟਾਊਨ ਹਾਲ ‘ਚ ਰੱਖ ਦਿੱਤਾ ਗਿਆ ਸੀ । ਹੁਣ ਇਸ ਨੂੰ ਲੱਭਣ ਲਈ ਖੋਜ ਕਾਰਜ ਸ਼ੁਰੂ ਹੋ ਗਿਆ ਹੈ।