Menu

30 ਕੇਂਦਰਾਂ ‘ਤੇ ਹੋਵੇਗਾ ਬੋਰਡ ਇਮਤਿਹਾਨ ਦਾ ਮੁਲਾਂਕਣ

ਰਾਮਨਗਰ— ਹਾਈ ਸਕੂਲ ਅਤੇ ਇੰਟਰ ਦੇ ਇਮਤਿਹਾਨ ਦੇ ਨਾਲ-ਨਾਲ ਉਤਰਾਖੰਡ ਸਕੂਲ ਸਿੱਖਿਆ ਪਰਿਸ਼ਦ ਨੇ ਮੁਲਾਂਕਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪਰਿਸ਼ਦ ਵਲੋਂ ਮੁਲਾਂਕਣ ਲਈ ਦੋ ਵੱਖ-ਵੱਖ ਦਿਨ ਰਾਮਨਗਰ ‘ਚ ਸਿਖਲਾਈ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਜ ‘ਚ 17 ਮਾਰਚ ਤੋਂ ਸ਼ੁਰੂ ਹੋਏ ਬੋਰਡ ਇਮਤਿਹਾਨ 10 ਅਪ੍ਰੈਲ ਤੱਕ ਚਲਣਗੇ। ਇਸ ਤੋਂ ਇਲਾਵਾ ਮੁਲਾਂਕਣ ਦੀ ਤਿਆਰੀ ਵੀ ਸ਼ੁਰੂ ਹੋਣ ਲੱਗੀ ਹੈ। 12 ਅਪ੍ਰੈਲ ਨੂੰ ਸੈਕੇਂਡਰੀ ਸਿੱਖਿਆ ਦੇ ਡਾਇਰੈਕਟਰ ਉਪ ਕੰਟਰੋਲਰ ਅਤੇ ਸੁਪਰਵਾਈਜ਼ਰਾਂ ਦੀ ਬੈਠਕ ਲੈਣਗੇ। ਇਸ ਤੋਂ ਇਲਾਵਾ ਮੁਲਾਂਕਣ ਨਾਲ ਸੰਬੰਧਿਤ ਸਿਖਲਾਈ ਦੇਣ ਲਈ 7 ਅਪ੍ਰੈਲ ਨੂੰ ਹਰੇਕ ਮੁਲਾਂਕਣ ਕੇਂਦਰ ਤੋਂ 2 ਮਾਸਟਰ ਟਰੇਨਰ ਸੱਦੇ ਗਏ ਹਨ।
ਮੁਲਾਂਕਣ ਲਈ 30 ਕੇਂਦਰ ਬਣਾਏ ਗਏ ਹਨ, ਜਿਸ ‘ਚ 6 ਹਜ਼ਾਰ ਤੋਂ ਵੱਧ ਐਗਜ਼ਾਮੀਨਰਜ਼ ਦੀ ਡਿਊਟੀ ਲਾਈ ਗਈ ਹੈ। ਅੱਜ-ਕੱਲ੍ਹ ਐਗਜ਼ਾਮੀਨਰਜ਼ ਅਤੇ ਉੱਪ ਪ੍ਰਧਾਨ ਐਗਜ਼ਾਮੀਨਰਜ਼ ਦੀ ਨਿਯੁਕਤੀ ਦੀ ਪ੍ਰਕਿਰਿਆ ਅੰਤਿਮ ਪੜਾਅ ‘ਚ ਹੈ। ਪਰਿਸ਼ਦ ਨੇ ਗੁਣਵੱਤਾ ਮੁਲਾਂਕਣ ਲਈ ਪਹਿਲੇ ਹੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕੱਤਰ ਬੀ. ਪੀ. ਸਿਮਲਟੀ ਨੇ ਦੱਸਿਆ ਕਿ ਮੁੱਖ ਸਿੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰੇਕ ੍ਵ੍ਵ੍ਵਮੁਲਾਂਕਣ ਕੇਂਦਰ ਤੋਂ 2 ਮਾਸਟਰ ਟਰੇਨਰ ਸਿਖਲਾਈ ਲਈ ਭੇਜੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਐਗਜ਼ਾਮੀਨਰਜ਼ ਨੂੰ ਨਿਯੁਕਤੀ-ਪੱਤਰ ਭੇਜ ਦਿੱਤੇ ਜਾਣਗੇ।